ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਤਹਿਤ ਜਿਲ੍ਹੇ ਵਿੱਚ ਪਿਛਲੇ ਛੇਂ ਮਹੀਨਿਆਂ ਵਿੱਚ 85 ਕੈਂਸਰ ਪੀੜਤਾਂ ਦਾ ਕਰਵਾਇਆ ਮੁਫਤ ਇਲਾਜ
ਜਗਤਾਰ ਸਿੰਘ
- ਯੋਜਨਾ ਤਹਿਤ ਕੈਂਸਰ ਪੀੜਤਾਂ ਦਾ ਡੇਢ ਲੱਖ ਰੁਪਏ ਤੱਕ ਦਾ ਕੀਤਾ ਜਾਂਦਾ ਹੈ ਮੁਫਤ ਇਲਾਜ।
- ਕੈਂਸਰ ਰੋਗੀ ਯੋਜਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ: ਸਿਵਲ ਸਰਜਨ
ਪਟਿਆਲਾ 27 ਜੁਲਾਈ 2021 : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਅਤੇ ਸਿਹਤ ਤੇਂ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੁ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੈਂਸਰ ਰੋਗੀਆਂ ਦੇ 1.5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਸਬੰਧੀ ਚਲਾਈ ਜਾ ਰਹੀ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਤਹਿਤ ਜਿਲ੍ਹੇ ਵਿੱਚ ਸਾਲ 2021 ਦੋਰਾਣ ਹੁਣ ਤੱਕ ਕਰੀਬ 90 ਲੱਖ ਰੁਪਏ ਦਾ ਮੁਫਤ ਇਲਾਜ ਸਰਕਾਰੀ ਤੇਂ ਮਾਨਤਾ ਪ੍ਰਾਪਤ ਹਸਪਤਾਲਾ ਵਿੱਚ ਕਰਵਾਇਆ ਚੁੱਕਾ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਰਾਹਤ ਕੋਸ਼ ਯੋਜਨਾ ਤਹਿਤ ਜਿਲੇ੍ਹ ਦੇ ਕੈਂਸਰ ਰੋਗੀਆਂ ਦਾ ਸਰਕਾਰੀ ਤੇਂ ਮਾਨਤਾ ਪ੍ਰਾਪਤ ਹਸਪਤਾਲਾ ਵਿੱਚ ਡੇਢ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ।
ਜਿਸ ਦਾ ਕੈਂਸਰ ਮਰੀਜਾਂ ਵੱਲੋ ਭਰਪੂਰ ਲਾਭ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਲ 2021 ਦੋਰਾਣ ਬੀਤੇ 6 ਮਹੀਨਿਆਂ (ਜੂਨ 2021 ਤੱਕ) ਵਿੱਚ ਜਿਲੇ ਦੇ 85 ਮਰੀਜਾਂ ਵੱਲੌ ਇਸ ਯੋਜਨਾ ਦਾ ਲਾਭ ਉਠਾਇਆ ਗਿਆ ਹੈ ਅਤੇ ਮਰੀਜਾਂ ਦਾ 89 ਲੱਖ 03 ਹਜਾਰ 278 ਰੁਪਏ ਤੱਕ ਦਾ ਇਸ ਯੋਜਨਾ ਤਹਿਤ ਇਲਾਜ ਮੁਫਤ ਕਰਵਾਇਆ ਜਾ ਚੁੱਕਾ ਹੈ।ਉਹਨਾਂ ਕਿਹਾ ਕਿ ਇਸ ਯੋਜਨਾ ਤਹਿਤ ਇਲਾਜ ਦੀ ਰਕਮ ਸਿੱਧੇ ਤੌਰ ਤੇਂ ਹਸਪਤਾਲ ਨੁੰ ਦਿੱਤੀ ਜਾਂਦੀ ਹੈ ਅਤੇ ਇਲਾਜ ਦੋਰਾਣ ਮਰੀਜ ਤੋਂ ਕੋਈ ਪੈਸਾ ਨਹੀ ਲਿਆ ਜਾਂਦਾ।ਉਹਨਾਂ ਕਿਹਾ ਕਿ ਯੋਜਨਾ ਸਬੰਧੀ ਵਧੇਰੇੇ ਜਾਣਕਾਰੀ ਟੋਲ ਫਰੀ ਨੰਬਰ 104 ਤੋਂ ਵੀ ਲਈ ਜਾ ਸਕਦੀ ਹੈ।
ਜਿਲ੍ਹਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫਸਰ ਡਾ. ਜਤਿੰਦਰ ਕਾਂਸਲ ਨੇਂ ਕਿਹਾ ਕਿ ਕੈਂਸਰ ਨੂੰ ਰੋਕਣ ਲਈ ਦੋ ਗੱਲਾਂ ਜਰੂਰੀ ਹਨ। ਪਹਿਲਾ ਇਸ ਦੇ ਲੱਛਣਾਂ ਨੂੰ ਨਜਰ ਅੰਦਾਜ ਨਾ ਕੀਤਾ ਜਾਵੇ , ਦੁਸਰਾ ਜਲਦ ਜਾਂਚ ਅਤੇ ਇਲਾਜ ਅਧੁਰਾ ਨਾ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਛਾਤੀ ਜਾਂ ਸ਼ਰੀਰ ਵਿਚ ਗਿੱਲਟੀਆ, ਮਹਾਂਵਾਰੀ ਦੌਰਾਨ ਬਹੁੱਤ ਜਿਆਦਾ ਖੂਨ ਪੈਣਾ, ਟੱਟੀ ਵਿਚ ਬਿਨ੍ਹਾਂ ਦਰਦ ਖੂਨ ਆਉਣਾ, ਪੁਰਾਣੇ ਜ਼ਖਮਾਂ ਵਿਚੋਂ ਖੂਨ ਵਗਣਾ,ਫੋੜਾ ਫਿਨਸੀ ਦਾ ਲੰਮੇ ਸਮੇਂ ਤੱਕ ਠੀਕ ਨਾ ਹੋਣਾ, ਭੋਜਨ ਨਿਗਲਣ ਵਿਚ ਥੋੜੇ ਸਮੇਂ ਤੋ ਰੁੱਕਾਵਟ ਹੋਣਾ,ਅੰਡਕੋਸ਼ ਵਿਚ ਸਖਤ ਗਟੋਲੀ ਆਦਿ ਲੱਛਣ ਕੈਂਸਰ ਦੀ ਨਿਸ਼ਾਨੀਆ ਹੋ ਸਕਦੀਆਂ ਹਨ ਇਸ ਲਈ ਅਜਿਹੇ ਲ਼ੱਛਣ ਹੋਣ ਤੇਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਕੇਂਦਰ ਵਿਚ ਜਾ ਕੇ ਮਾਹਿਰ ਡਾਕਟਰ ਨੂੰ ਜਾ ਕੇ ਚੈਂਕਅਪ ਕਰਵਾਇਆ ਜਾਵੇ ਤਾਂ ਜੋ ਕੈਂਸਰ ਦੀ ਮੁੱਢਲੀ ਸਟੇਜ ਤੇ ਹੀ ਪਛਾਣ ਕਰਕੇ ਉਸਦਾ ਇਲਾਜ਼ ਕੀਤਾ ਜਾ ਸਕੇ ਅਤੇ ਬਿਮਾਰੀ ਦੀ ਗੰਭੀਰਤਾ ਤੋਂ ਬਚਿਆ ਜਾ ਸਕੇ।