ਜੰਮੂ ਕਸ਼ਮੀਰ ’ਚ ਬੱਦਲ ਫੱਟਣ ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋਈ, 14 ਹੋਰ ਲਾਪਤਾ
ਕਿਸ਼ਤਵਾੜ, 28 ਜੁਲਾਈ, 2021: ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਗੁਲਬਰਗ ਇਲਾਕੇ ਵਿਚ ਅੱਜ ਬੱਦਲ ਫੱਟਣ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 14 ਹੋਰ ਵਿਅਕਤੀ ਹਾਲੇ ਤੱਕ ਲਾਪਤਾ ਹਨ।
ਜੰਮੂ ਪੁਲਿਸ ਮੁਤਾਬਕ 17 ਵਿਅਕਤੀਆਂ ਨੁੰ ਬਚਾ ਲਿਆ ਗਿਆ ਹੈ ਜਦਕਿ 5 ਗੰਭੀਰ ਫੱਟੜ ਹਨ। 5 ਹੋਰ ਫੱਟੜਾਂ ਨੁੰ ਵੀ ਬਚਾ ਲਿਆ ਗਿਆ ਹੈ। ਹੁਣ ਤੱਕ ਕੁੱਲ 17 ਜਣੇ ਬਚਾ ਲਏ ਹਨ ਤੇ 7 ਲਾਸ਼ਾਂ ਬਰਾਮਦ ਹੋ ਗਈਆਂ ਹਨ।
ਭਾਰਤੀ ਫੌਜ, ਸੂਬਾ ਦੀ ਡਿਜ਼ਾਸਟਰ ਰਿਸਪਾਂਸ ਟੁਕੜੀ ਤੇ ਸਥਾਨਕ ਪੁਲਿਸ ਬਚਾਅ ਤੇ ਰਾਹਤ ਕਾਰਜਾਂ ਵਿਚ ਜੁਟੇ ਹਨ।
ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਂਜ਼ਾਰ ਪਿੰਡ ਵਿਚ 9 ਘਰਾਂ ਨੁੰ ਨੁਕਸਾਨ ਪੁੱਜਾ ਹੈ।