ਅੰਡਰਪਾਸ 'ਚ ਖੜ੍ਹੇ ਮੀਂਹ ਦੇ ਪਾਣੀ 'ਚ ਡੁੱਬੀ ਬੱਸ - ਕਿਸਾਨ ਕਰਕੇ ਵੱਡਾ ਹਾਦਸਾ ਹੋਣੋਂ ਟਲਿਆ
ਨਵਾਂਸ਼ਹਿਰ 27 ਜੁਲਾਈ - ਬੰਗਾ ਤੋਂ ਮੂਸਾਪੁਰ ਰੋਡ ਤੇ ਬਣੇ ਅੰਡਰਪਾਸ ਚ ਅੱਜ ਸਵੇਰੇ ਸਾਢੇ 6 ਵਜੇ ਉਸ ਵੇਲੇ ਰੌਲਾ ਪੈ ਗਿਆ, ਜਦੋਂ ਇਕ ਧਾਗਾ ਫੈਕਟਰੀ ਦੀ ਬੱਸ ਆਪਣੇ ਕੰਮ ਕਰਨ ਵਾਲੇ 26 ਤੋਂ 27 ਕਰਮਚਾਰੀਆਂ ਸਮੇਤ ਰਾਤ ਜ਼ਿਆਦਾ ਮੀਂਹ ਪੈਣ ਨਾਲ ਅੰਡਰਪਾਸ ਹੇਠਾਂ ਪਾਣੀ ਇਕੱਠਾ ਹੋਣ ਕਾਰਨ ਫਸ ਗਈ । ਇਨ੍ਹਾਂ ਸਵਾਰੀਆਂ ਦਾ ਰੌਲ਼ਾ ਸੁਣ ਕੇ ਇਕ ਕਿਸਾਨ ਵਲੋਂ ਆਪਣੇ ਟਰੈਕਟਰ ਲਿਆ ਕੇ ਟੋਚਨ ਪਾ ਬੱਸ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢਿਆ ।
ਸਵਾਰੀਆਂ ਨੇ ਕਿਹਾ ਕੇ ਜੇ ਟਰੈਕਟਰ ਚਾਲਕ ਕਿਸਾਨ ਰਾਜਿੰਦਰ ਬੱਸ ਸਵਾਰਾਂ ਦਾ ਰੌਲਾ ਨਾ ਸੁਣਦਾ ਤਾਂ ਇਕ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਜਿਸ ਵਿਚ ਜਾਨੀ ਨੁਕਸਾਨ ਹੋ ਸਕਦਾ ਸੀ।
ਅੰਡਰਪਾਸ ਹੇਠਾਂ ਜ਼ਿਆਦਾ ਬਾਰਿਸ਼ ਪੈਣ ਕਰਕੇ ਪਾਣੀ ਇਕੱਠਾ ਹੋਣ ਕਰਕੇ ਨਿਕਾਸੀ ਨਹੀਂ ਸੀ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਇਸ ਨੂੰ ਜਲਦੀ ਤੋਂ ਜਲਦੀ ਰੇਲਵੇ ਪ੍ਰਸ਼ਾਸਨ ਸਹੀ ਕਰੇ ।