ਅਵਾਰਾ ਪਸ਼ੂ ਕਾਰਨ ਹੋਏ ਸੜਕ ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਮੌਤ
ਸੰਜੀਵ ਜਿੰਦਲ
ਮਾਨਸਾ , 28 ਜੁਲਾਈ 2021 : ਬੀਤੀ ਰਾਤ ਡਿਊਟੀ ਦੌਰਾਨ ਕੁਲਰੀਆਂ ਚੌਕੀ ਦੇ ਪੰਜਾਬ ਪੁਲਿਸ ਦੇ ਕਰਮਚਾਰੀ ਦੀ ਨਾਮ ਚਰਚਾ ਘਰ ਕੁਲਰੀਆਂ ਨਜ਼ਦੀਕ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਚੌਂਕੀ ਇੰਚਾਰਜ ਅਵਤਾਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਲਵਦੀਪ ਸਿੰਘ (31) (ਸਿਪਾਹੀ) ਰਾਤ ਗਸਤ ਦੌਰਾਨ ਗੋਰਖਨਾਥ ਰੋਡ ਤੇ ਮੋਟਰਸਾਇਕਲ ਤੇ ਡਿਊਟੀ ਤੇ ਸੀ , ਅਚਾਨਕ ਸੜਕ ਤੇ ਕੁਝ ਆਵਾਰਾ ਪਸ਼ੂ ਆ ਗਏ। ਜਿਨ੍ਹਾਂ ਤੋਂ ਬਚਾਅ ਕਰਦੇ ਹੋਏ ਉਸਦਾ ਮੋਟਰਸਾਇਕਲ ਬੇਕਾਬੂ ਹੋ ਗਿਆ ਤੇ ਪੁਲਿਸ ਕਰਮਚਾਰੀ ਦੀ ਇਸ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਮਾਂ, ਭੈਣ , ਪਤਨੀ ਤੋਂ ਇਲਾਵਾ ਇੱਕ ਤਿੰਨ ਸਾਲ ਦਾ ਲੜਕਾ ਛੱਡ ਗਿਆ ਹੈ।