ਪਟਿਆਲਾ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਅਤੇ ਪੁਲਿਸ ਲਾਈਨ ਵਿਖੇ ਪੌਦੇ ਲਾਉਣ ਦਾ ਆਗਾਜ਼
ਜੀ ਐਸ ਪੰਨੂ
ਪਟਿਆਲਾ,28ਜੁਲਾਈ,2021 - ਅੱਜ ਦੇ ਯੁੱਗ ਨੂੰ ਆਧੁਨਿਕ ਅਤੇ ਤਕਨੀਕੀ ਬਣਾਉਣ ਲਈ ਤੇਜ਼ੀ ਨਾਲ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ ਉਸ ਨਾਲ ਹਰ ਇਕ ਜੀਵ ਨੂੰ ਅਣਮੁੱਲਾ ਘਾਟਾ ਪੈ ਰਿਹਾ ਹੈ। ਰੁੱਖਾਂ ਦੀ ਸਾਡੀ ਜ਼ਿੰਦਗੀ ਵਿਚ ਬਹੁਤ ਹੀ ਮਹੱਤਤਾ ਹੈ। ਇਸ ਦੇ ਮੱਦੇਨਜ਼ਰ ਅੱਜ ਪਟਿਆਲ਼ਾ ਪੁਲਿਸ ਵੱਲੋਂ ਪੁਲਿਸ ਲਾਈਨ ਪਟਿਆਲਾ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਡਾ. ਸੰਦੀਪ ਕੁਮਾਰ ਗਰਗ ਐਸ.ਐਸ.ਪੀ ਪਟਿਆਲਾ ਨੇ ਮੀਂਹ ਵਰ੍ਹਦੇ ਹੋਏ ਕੀਤਾ ਗਿਆ।
ਐਸ.ਐਸ.ਪੀ ਪਟਿਆਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਮੌਨਸੂਨ ਮੌਸਮ ਦੇ ਚਲਦਿਆਂ ਜਿਲ੍ਹਾਂ ਪਟਿਆਲਾ ਦੇ ਵੱਖ ਵੱਖ ਥਾਣਿਆਂ ਅਤੇ ਪੁਲਿਸ ਲਾਈਨ ਵਿਖੇ ਕਰੀਬ 10,000 ਰੁੱਖ ਲਗਾਏ ਜਾਣਗੇ ਅਤੇ ਉਨ੍ਹਾਂ ਦੀ ਸਹੀ ਢੰਗ ਨਾਲ ਦੇਖ ਭਾਲ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹੋ ਹੀ ਸਮਾਂ ਹੈ ਜਦੋਂ ਹਰ ਇਕ ਮਨੁੱਖ ਨੂੰ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜ਼ੋ ਬਰਸਾਤੀ ਮੌਸਮ ਵਿੱਚ ਉਨ੍ਹਾਂ ਦੀ ਪਰਵਰਿਸ਼ ਕੀਤੀ ਜਾ ਸਕੇ ਤੇ ਮਨੁੱਖੀ ਜੀਵਨ ਆਸਾਨ ਗੁਜ਼ਰ ਸਕੇਂ।
ਇਸ ਮੌਕੇ ਡਾ. ਸੰਦੀਪ ਕੁਮਾਰ ਗਰਗ ਐਸ.ਐਸ.ਪੀ ਪਟਿਆਲਾ ਸਮੇਤ ਵਰੁਣ ਸ਼ਰਮਾ ਐਸ.ਪੀ ਸਿਟੀ ਪਟਿਆਲਾ, ਹਰਕਮਲ ਕੌਰ ਬਰਾੜ , ਐਸ.ਪੀ ਸਥਾਨਕ, ਡਾ. ਸਿਮਰਤ ਕੌਰ ਐਸ.ਪੀ ਪੀ.ਬੀ.ਆਈ ਅਤੇ ਗੁਰਦੇਵ ਸਿੰਘ ਧਾਲੀਵਾਲ ਡੀ.ਐਸ.ਪੀ ਸਥਾਨਕ ਵੱਲੋਂ ਪੁਲਿਸ ਲਾਈਨ ਪਟਿਆਲਾ ਦੇ ਗਰਾਊਂਡ ਵਿਖੇ ਆਪਣੇ ਆਪਣੇ ਨਾਮ ਦੇ ਰੁੱਖ ਲਗਾਏ , ਰੁੱਖਾਂ ਦੀ ਪਾਲਣਾ ਪੋਸ਼ਣਾ ਆਪਣੀ ਜ਼ੁਮੇਵਾਰੀ ਤਹਿਤ ਕੀਤਾ।