ਅਣਪਛਾਤੀ ਲਾਸ਼ ਦੀ ਸ਼ਨਾਖਤ ਕਰਕੇ ਪੁਲਿਸ ਨੇ ਲਾਸ਼ ਕੀਤੀ ਵਾਰਿਸਾਂ ਦੇ ਹਵਾਲੇ
ਹਰਮਿੰਦਰ ਸਿੰਘ ਭੱਟ
ਮਲੇਰਕੋਟਲਾ ,28 ਜੁਲਾਈ, 2021: -ਪਿਛਲੇ ਦਿਨੀਂ 13 ਜੁਲਾਈ ਨੂੰ ਪਿੰਡ ਖੁਰਦ ਵਿਖੇ ਮਾਲੇਰਕੋਟਲਾ ਮੁੱਖ ਸੜਕ ਤੇ ਇੱਕ ਨਾਮਲੂਮ ਮੋਟਰ ਸਾਈਕਲ ਸਵਾਰ ਵਿਆਕਤੀ ਜੋ ਕੰਧ ਨਾਲ ਟਕਰਾ ਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਸੀ ,ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਿੰਡ ਵਾਸੀਆਂ ਨੇ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਭਰਤੀ ਕਰਵਾਇਆ ਸੀ ,ਜਿਸਦੀ 23 ਜੁਲਾਈ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ ਸੀ।ਜਿਸਦੀ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਰੱਖਿਆ ਗਿਆ ਸੀ।
ਅੱਜ ਸਹਾਇਕ ਥਾਣੇਦਾਰ ਹਰਗੋਬਿੰਦ ਸਿੰਘ ਪੁਲਿਸ ਥਾਣਾ ਸੰਦੌੜ ਨੇ ਦੱਸਿਆ ਕਿ ਉਕਤ ਵਿਆਕਤੀ ਦੀ ਪਛਾਣ ਧਰਮਪਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸੇਹਕੇ ਜ਼ਿਲ੍ਹਾ ਮਾਲੇਰਕੋਟਲਾ ਵਜੋਂ ਹੋਈ ਹੈ।ਉਨਾਂ੍ਹ ਅਨੁਸਾਰ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ ਤੇ ੳਧੀਨ ਧਾਰਾ 174 ਸੀ ਆਰ ਪੀ ਸੀ ਤਹਿਤ ਕਾਰਵਾਈ ਕਰਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।ਪੁਲਿਸ ਦੀ ਇਸ ਨੇਕ ਕਾਰਵਾਈ ਤੋਂ ਇਲਾਕੇ ਦੇ ਲੋਕਾਂ ਨੇ ਤਸੱਲੀ ਪ੍ਰਗਟ ਕੀਤੀ ਹੈ।