ਸੰਤ ਬਾਬਾ ਬਲਕਾਰ ਸਿੰਘ ਨੇ ਵੈਕਸੀਨ ਲਵਾ ਕੇ ਕੀਤਾ ਕੈਂਪ ਦਾ ਉਦਘਾਟਨ
- ਬਲਾਕ ਫ਼ਤਹਿਗੜ੍ਹ ਪੰਜਗਰਾਈਆਂ ਵਿੱਚ 700 ਲੋਕਾਂ ਦੇ ਲੱਗੇ ਟੀਕੇ
ਹਰਮਿੰਦਰ ਸਿੰਘ ਭੱਟ
ਮਲੇਰਕੋਟਲਾ, 28 ਜੁਲਾਈ, 2021: ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਮਾਲੇਰਕੋਟਲਾ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੀਤਾ ਦੀ ਅਗਵਾਈ ਵਿੱਚ ਪੂਰੇ ਬਲਾਕ ਦੇ ਵੱਖ ਵੱਖ ਸਿਹਤ ਸੰਸਥਾਨਾਂ ਵਿਚ ਅੱਜ ਕੋਵਿਡ 19 ਤੋਂ ਬਚਾਓ ਲਈ ਵੈਕਸੀਨੇਸ਼ਨ ਮੁਹਿੰਮ ਚਲਾਈ ਗਈ, ਜਿਸ ਵਿੱਚ ਕੋਵੀਸ਼ੀਲਡ ਵੈਕਸੀਨ ਦੇ ਟੀਕੇ ਨਾਗਰਿਕਾਂ ਦੀ ਇੱਛਾ ਅਨੁਸਾਰ ਲਗਾਏ ਗਏ। ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾ ਨੇ ਦੱਸਿਆ ਕਿ ਇਸ ਵਾਰ ਬਲਾਕ ਨੂੰ 700 ਡੋਜ਼ ਕੋਵੀਸ਼ੀਲਡ ਵੈਕਸੀਨ ਪ੍ਰਾਪਤ ਹੋਈ ਸੀ ਜੋ ਕਿ ਸਾਰੀ ਦੀ ਸਾਰੀ ਅੱਜ ਹੀ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਲਗਾਈ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਕਈ ਕੈੰਪਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ।
ਮਿੱਠੇਵਾਲ ਵਿਖੇ ਸਿਹਤ ਕਰਮਚਾਰੀ ਰਾਜੇਸ਼ ਰਿਖੀ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਸਵੇਰੇ 8 ਵਜੇ ਤੋਂ ਟੀਕਾਕਰਨ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਲੋਕਾਂ ਵੱਲੋਂ ਉਤਸ਼ਾਹ ਨਾਲ ਆਪਣੇ ਵੈਕਸੀਨ ਕਰਵਾਈ ਗਈ ।ਉਹਨਾਂ ਦੱਸਿਆ ਕਿ ਮਿੱਠੇਵਾਲ ਵਿਖੇ ਸੰਤ ਬਾਬਾ ਬਲਕਾਰ ਸਿੰਘ ਜੀ ਪੰਜਗਰਾਈਆਂ ਵਾਲਿਆਂ ਨੇ ਖੁਦ ਵੈਕਸੀਨ ਲਗਵਾ ਕਿ ਕੈੰਪ ਦਾ ਉਦਘਾਟਨ ਕੀਤਾ, ਇਸ ਮੌਕੇ ਮਿੱਠੇਵਾਲ ਵਿਖੇ ਸਰਪੰਚ ਹਰਪਾਲ ਸਿੰਘ ਮਿੱਠੇਵਾਲ, ਐਸ.ਆਈ.ਸਤਿੰਦਰ ਸਿੰਘ ਬਮਾਲ, ਹਰਭਜਨ ਸਿੰਘ, ਰਾਜੇਸ਼ ਰਿਖੀ, ਸੀ.ਐਚ. ਓ ਗਿਤਾਜ਼ਲੀ ਜੋਸ਼ੀ, ਜੈਨਬ ਬੀਬੀ, ਜੀ. ਓ. ਜੀ ਜਸਵੀਰ ਸਿੰਘ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਪੰਜਗਰਾਈਆਂ, ਹਰਮਿੰਦਰ ਸਿੰਘ ਧਾਲੀਵਾਲ, ਦਰਸ਼ਨ ਸਿੰਘ ਗਿੱਲ, ਆਸ਼ਾ ਗੁਰਦੀਪ ਕੌਰ, ਆਦਿ ਸਿਹਤ ਕਰਮਚਾਰੀ ਹਾਜ਼ਰ ਸਨ।