ਸੁੱਖਾ ਧਾਲੀਵਾਲ ਅਤੇ ਬਬਲੀ ਸੀਮਾ ਨੇ ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਨਵੇਂ ਬਣ ਰਹੇ ਪਾਰਕ ਦਾ ਤ੍ਰਿਵੈਣੀ ਲਗਾ ਕੇ ਕੀਤਾ ਉਦਘਾਟਨ
ਹਰਮਿੰਦਰ ਸਿੰਘ ਭੱਟ
ਸੰਦੌੜ,28 ਜੁਲਾਈ, 2021: ਟਰੱਕ ਯੂਨੀਅਨ ਸੰਦੌੜ ਦੇ ਪ੍ਧਾਨ ਉੱਘੇ ਕਾਂਗਰਸੀ ਆਗੂ ਸੁਖਬੀਰ ਸਿੰਘ ਸੁੱਖਾ ਧਾਲੀਵਾਲ ਅਤੇ ਬਬਲੀ ਕੌਰ ਸੀਮਾ ਪਿ੍ਆਦਰਸ਼ਨੀ ਇੰਚਾਰਜ ਪੰਜਾਬ ਵੱਲੋਂ ਅੱਜ ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਨਵੇਂ ਬਣ ਰਹੇ ਪਾਰਕ ਦਾ ਉਦਘਾਟਨ ਤ੍ਰਿਵੈਣੀ ਲਗਾ ਕੇ ਕੀਤਾ ਗਿਆ। ਇਸ ਮੌਕੇ ਉਕਤ ਆਗੂਆਂ ਨੇ ਦੱਸਿਆ ਕਿ ਵਾਤਾਵਰਣ ਨੂੰ ਹਰਿਆਵਲ ਭਰਪੂਰ ਬਣਾਉਣ ਅਤੇ ਪਿੰਡ ਵਾਸੀਆਂ ਦੀ ਚੰਗੀ ਸਿਹਤ ਲਈ ਇਸ ਬਣ ਰਹੇ ਪਾਰਕ ਲਈ ਕੈਬਿਨਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਜੀ ਵੱਲੋਂ ਤਿੰਨ ਲੱਖ ਰੁਪਏ ਦੀ ਗਰਾਂਟ ਭੇਜੀ ਗਈ ਹੈ। ਇਸ ਮੌਕੇ ਸੁੱਖਾ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਬਣ ਰਹੇ ਪਾਰਕ ਦਾ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਬਹੁਤ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰਾਂਟਾਂ ਭੇਜੀਆਂ ਜਾ ਰਹੀਆਂ ਹਨ। ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਅਤੇ ਮੈਡਮ ਰਜ਼ੀਆ ਸੁਲਤਾਨਾ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਸਮੇਂ ਪੰਚ ਬਲਜੀਤ ਸਿੰਘ, ਪ੍ਰਦੀਪ ਸਿੰਘ ਲੋਹਗੜ੍ਹ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ, ਪਵਨਦੀਪ ਲੋਹਗੜ੍ਹ, ਬੌਬੀ ਸਿੰਘ, ਬਲਵੰਤ ਸਿੰਘ ਚੌਹਾਨ ਕੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।