ਸੜਕ ਬਣਨ ਤੇ ਲੱਡੂ ਵੰਡ ਕੇ ਲੋਕਾਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਕੁਲਵੰਤ ਰਾਏ ਸਿੰਗਲਾ
ਦੀਦਾਰ ਗੁਰਨਾ
ਬਰੇਟਾ/ਮਾਨਸਾ 28 ਜੁਲਾਈ : 1 ਕਰੋੜ 2 ਲੱਖ 48 ਹਜ਼ਾਰ ਦੀ ਲਾਗਤ ਅਤੇ 6 ਮਹੀਨਿਆਂ ਦੇ ਰਿਕਾਰਡ ਸਮੇਂ ਦੌਰਾਨ ਤਿਆਰ ਹੋਈ ਕੁਲਰੀਆ ਤੋਂ ਬੱਬਨਪੁਰ ਸੜਕ ਨਾਲ ਇਲਾਕੇ ਭਰ ਚ ਖੁਸ਼ੀ ਦੀ ਲਹਿਰ ਹੈ , ਪੰਜਾਬ ਹਰਿਆਣਾ ਨੂੰ ਜੋੜਦੀ ਹੋਈ ਇਸ ਪ੍ਰਮੁੱਖ ਸੜਕ ਦੀ ਮੰਗ ਲੋਕਾਂ ਵੱਲ੍ਹੋਂ ਪਿਛਲੇ ਲੰਬੇ ਅਰਸੇ ਤੋਂ ਕੀਤੀ ਜਾ ਰਹੀ ਸੀ , ਸਿੰਗਲ ਰੋਡ ਤੋ 18 ਫੁੱਟੀ ਬਣੀ ਇਸ ਸੜਕ ਦਾ ਨੀਂਹ ਪੱਥਰ ਗਣਤੰਤਰ ਦਿਵਸ ਮੌਕੇ ਸਿੱਖਿਆ ਅਤੇ ਪੀ ਡਬਲਯੂ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲ੍ਹੋਂ ਰੱਖਿਆ ਗਿਆ ਸੀ,ਜਿਸ ਨੂੰ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਸ੍ਰੀ ਕੁਲਵੰਤ ਰਾਏ ਸਿੰਗਲਾ ਅਤੇ ਹਲਕਾ ਇੰਚਾਰਜ ਰਣਜੀਤ ਕੌਰ ਭੱਟੀ ਨੇ ਲੋਕਾਂ ਨੂੰ ਸਮਰਪਿਤ ਕੀਤਾ ਉਨ੍ਹਾਂ ਲੱਡੂ ਵੰਡ ਕੇ ਲੋਕਾਂ ਨਾਲ ਖੁਸ਼ੀ ਸਾਂਝੀ ਕੀਤੀ
ਕਾਂਗਰਸੀ ਆਗੂਆਂ ਕੁਲਵੰਤ ਰਾਏ ਸਿੰਗਲਾ ਅਤੇ ਹਲਕਾ ਇੰਚਾਰਜ ਰਣਜੀਤ ਕੌਰ ਭੱਟੀ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲ੍ਹੋਂ ਰਾਜ ਦੇ ਵਿਕਾਸ ਲਈ ਜੋ ਵਾਅਦੇ ਕੀਤੇ ਸਨ,ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ,ਜਿਸ ਤਹਿਤ ਅਨੇਕਾਂ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਹੈ,ਜਦੋਂ ਕਿ ਬਾਕੀ ਵਾਅਦਿਆਂ ਨੂੰ ਜਲਦੀ ਪੂਰਾ ਕਰ ਦਿੱਤਾ ਜਾਵੇਗਾ , ਉਨ੍ਹਾਂ ਕਿਹਾ ਕਿ ਸਰਕਾਰ ਵੱਲ੍ਹੋਂ ਪਹਿਲੇ ਅਹਿਮ ਏਜੰਡੇ ਦੇ ਰੂਪ ਵਿੱਚ ਸਿੱਖਿਆ, ਸਿਹਤ ਸਹੂਲਤਾਂ, ਸੜਕਾਂ ਨੂੰ ਪੂਰਾ ਕੀਤਾ ਗਿਆ ਹੈ,ਜਿਸ ਤਹਿਤ ਪੂਰੇ ਸੂਬੇ ਅੰਦਰ ਲਗਭਗ ਹਰੇਕ ਸਰਕਾਰੀ ਸਕੂਲ ਨੂੰ ਸਮਾਰਟ ਬਣਾਇਆ ਗਿਆ ਹੈ , ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ,ਵੱਡੀ ਪੱਧਰ 'ਤੇ ਅਧਿਆਪਕਾਂ ਦੀਆਂ ਅਸਾਮੀਆਂ ਭਰੀਆਂ ਜਾ ਰਹੀਆਂ ਹਨ, ਉਨ੍ਹਾਂ ਕਿਹਾ ਕਿ ਖੇਡਾਂ ਦੇ ਵਿਕਾਸ ਲਈ ਵੀ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ,ਜਿਸ ਲਈ ਸਰਕਾਰੀ ਸਕੂਲਾਂ ਲਈ ਤਿੰਨ ਕਰੋੜ ਦੀ ਗਰਾਂਟ ਜਾਰੀ ਕੀਤੀ ਹੈ।ਪਿੰਡਾਂ ਨੂੰ 18 ਫੁੱਟ ਸੜਕਾਂ ਨਾਲ ਜੋੜਿਆ ਜਾ ਰਿਹਾ ਹੈ,ਪੀਣ ਵਾਲੇ ਪਾਣੀ ਅਤੇ ਨਿਕਾਸੀ ਪਾਣੀ ਲਈ ਵੱਡੇ ਉਪਰਾਲੇ ਕੀਤੇ ਗਏ ਹਨ,ਪਿੰਡ ਪਿੰਡ ਪਾਰਕ,ਟੋਬਿਆਂ ਦੀ ਸੁੰਦਰਤਾ, ਸਿਹਤ ਡਿਸਪੈਂਸਰੀਆਂ ਅਤੇ ਹੋਰ ਅਨੇਕਾਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਨਦਾਤੇ ਕਿਸਾਨ ਲਈ ਵੱਡੇ ਪੱਧਰ 'ਤੇ ਕਰਜ਼ਾ ਮੁਆਫੀ ਅਤੇ ਹੋਰ ਰਾਹਤਾਂ ਦਿੱਤੀਆਂ ਗਈਆ ਹਨ ਅਤੇ ਭਵਿੱਖ ਵਿੱਚ ਸਰਕਾਰ ਵੱਲ੍ਹੋਂ ਹਰ ਵਰਗ ਲਈ ਲੋੜੀਂਦੀਆ ਸਹੂਲਤਾਂ ਦਿੱਤੀਆਂ ਜਾਣਗੀਆਂ
ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਨ ਚੰਦ ਸਿੰਗਲਾ ਚੇਅਰਮੈਨ ਮਾਰਕਿਟ ਕਮੇਟੀ ਬਰੇਟਾ, ਜੁਗਰਾਜ ਸਿੰਘ ਕਾਲਾ ਮੈਂਬਰ ਮਾਰਕੀਟ ਕਮੇਟੀ,ਥਾਣਾ ਸਿੰਘ, ਕਰਮਜੀਤ ਕੌਰ ਚੇਅਰਮੈਨ ਬਲਾਕ ਸੰਮਤੀ,ਗੁਰਪ੍ਰੀਤ ਸਿੰਘ,ਦਰਸ਼ਨ ਸਿੰਘ ਸਰਪੰਚ ਧੰਨਪੁਰਾ, ਸੁਰੇਸ਼ ਸ਼ਰਮਾ,ਸ਼ਤੀਸ਼ ਭਾਟੀਆ, ਲਾਲੂ ਭਾਰਦਵਾਜ, ਕਾਲਾ ਸਿੰਘ,ਰਾਜਵੀਰ ਸਿੰਘ ਕੁਲਰੀਆ, ਚਰਨਜੀਤ ਸਿੰਘ ਸਰਪੰਚ ਗੌਰਖਨਾਥ,ਸਤਿਗੁਰ ਸਿੰਘ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ