ਜੱਥੇਦਾਰ ਤਲਵੰਡੀ ਦੀ ਪਤਨੀ ਮਹਿੰਦਰ ਕੌਰ ਨਹੀਂ ਰਹੇ,ਪੜ੍ਹੋ ਕਦੋਂ ਹੋਵੇਗਾ ਅੰਤਿਮ ਸਸਕਾਰ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ,29 ਜੁਲਾਈ 2021, ਮਰਹੂਮ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਸਰਦਾਰਨੀ ਮਹਿੰਦਰ ਕੌਰ ਦੀ ਅੱਜ ਮੌਤ ਹੋ ਗਈ। 91 ਸਾਲਾ ਮਹਿੰਦਰ ਕੌਰ ਕਈ ਦਿਨਾ ਤੋਂ ਪੀ.ਜੀ.ਆਈ ਚੰਡੀਗੜ ਚ ਇਲਾਜ ਲਈ ਦਾਖਲ ਸਨ ਜਿੱਥੇ ਅੱਜ ਸਵੇਰੇ 9 ਵਜੇ ਉਂਨਾਂ ਨੇ ਆਖਰੀ ਸਾਹ ਲਿਆ।
ਮਾਤਾ ਮਹਿੰਦਰ ਕੌਰ ਦੇ ਬੇਟੇ ਅਤੇ ਸਾਬਕਾ ਐਮ ਐਲ ਏ ਸਰਦਾਰ ਰਣਜੀਤ ਸਿੰਘ ਤਲਵੰਡੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਜੀ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਤਲਵੰਡੀ ਰਾਏ (ਤਹਿਸੀਲ ਰਾਏਕੋਟ) ਵਿੱਚ 30 ਜੁਲਾਈ ਸ਼ੁੱਕਰਵਾਰ ਬਾਅਦ ਦੁਪਹਿਰ 3 ਵਜੇ ਹੋਵੇਗਾ।
ਜ਼ਿਕਰ ਲਾਇਕ ਹੈ ਕਿ ਪੰਜਾਬ ਸਰਕਾਰ ਵੱਲੋਂ ਮਾਤਾ ਮਹਿੰਦਰ ਕੌਰ ਨੂੰ ਇਕ ਕੈਬਨਿਟ ਵਜ਼ੀਰ ਵਾਲ਼ੀਆਂ ਸਹੂਲਤਾਂ ਦੇ ਕੇ ਸਨਾਨਿਆਂ ਹੋਇਆ ਸੀ।ਉਹਨਾਂ ਦੇ ਪਤੀ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ , ਪੰਜਾਬ ਦੇ ਵਜ਼ੀਰ ,ਮੈਂਬਰ ਲੋਕ ਸਭਾ ਤੇ ਮੈਂਬਰ ਰਾਜ ਸਭਾ ਵੀ ਰਹੇ ਸਨ।ਮਾਤਾ ਮਹਿੰਦਰ ਕੌਰ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ।