19 ਸਾਲਾ ਲੜਕੀ ਦੇ ਹੌਂਸਲੇ ਨੂੰ ਸਲਾਮ, ਪੈਰਾਂ 'ਤੇ ਤੁਰ ਨਹੀਂ ਸਕਦੀ, ਪਰ ਫਿਰ ਵੀ ਡਾਕਟਰ ਬਣ ਕਰਨਾ ਚਾਹੁੰਦੀ ਲੋਕਾਂ ਦੀ ਸੇਵਾ
ਕਮਲਜੀਤ ਸਿੰਘ ਸੰਧੂ
ਬਰਨਾਲਾ, 29 ਜੁਲਾਈ 2021 - ਬਰਨਾਲਾ ਦੇ ਪਿੰਡ ਧਨੌਲਾ ਦੀ 19 ਸਾਲਾ ਮੁਸਕਾਨ ਜੋ ਡਾਕਟਰ ਬਣਨਾ ਚਾਹੁੰਦੀ ਹੈ ਪਰ ਉਸ ਦੇ ਹਾਲਾਤ ਉਸ ਦਾ ਸਾਥ ਨਹੀਂ ਦੇ ਰਹੇ, ਲਗਭਗ ਡੇਢ ਸਾਲ ਤੋਂ ਕੋਮਾ ਵਿਚ ਰਹਿ ਚੁੱਕੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਅੱਜ ਮੁਸਕਾਨ ਆਪਣੇ ਪੈਰਾਂ 'ਤੇ ਖੜੇ ਹੋਣ ਦੀ ਪੂਰੀ ਕੋਸ਼ਿਸ਼ ਰਹੀ ਹੈ।
ਮੁਸਕਾਨ ਦੇ ਪਿਤਾ ਸਬਜ਼ੀਆਂ ਅਤੇ ਫਲ ਵੇਚਦੇ ਸਨ, ਪਰ ਦਿਲ ਦੇ ਦੌਰੇ ਤੋਂ ਬਾਅਦ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪਿਆ, ਜਿਸ ਕਾਰਨ ਉਹ ਕੰਮ ਨਹੀਂ ਕਰ ਸਕਦੇ, ਚੰਗੀ ਪੜ੍ਹਾਈ ਕਰਨ ਵਾਲੀ ਮੁਸਕਾਨ ਆਪਣੇ ਪਿਤਾ ਦੀ ਬਿਮਾਰੀ ਦੇ ਸਦਮੇ ਕਾਰਨ ਬਿਮਾਰ ਹੋ ਗਈ ਸੀ ਅਤੇ ਉਸਦੇ ਦਿਮਾਗ ਵਿੱਚ ਕਿਸੇ ਸਮੱਸਿਆ ਦੇ ਕਾਰਨ ਉਹ ਲਗਭਗ ਡੇਢ ਸਾਲ ਲਈ ਕੋਮਾ ਵਿੱਚ ਚਲੀ ਗਈ, ਡਾਕਟਰ ਨੇ ਇੱਕ ਵਾਰ ਮੁਸਕਾਨ ਦੀ ਹਾਲਤ ਵੇਖ ਕੇ ਜਵਾਬ ਦਿੱਤਾ ਸੀ, ਬਿਮਾਰੀ ਦੇ ਦੌਰਾਨ, ਮੁਸਕਾਨ ਦਾ ਭਾਰ 58 ਕਿਲੋ ਤੋਂ ਘਟ ਕੇ 10 ਕਿਲੋ ਰਹਿ ਗਿਆ ਸੀ, ਪਰ ਮੁਸਕਾਨ ਦੀ ਜੀਉਣ ਦੀ ਇੱਛਾ ਨੇ ਜਵਾਬ ਨਹੀਂ ਦਿੱਤਾ।
ਲੰਬੀ ਬਿਮਾਰੀ ਤੋਂ ਬਾਅਦ, ਮੁਸਕਾਨ ਹੁਣ ਠੀਕ ਹੈ ਪਰ ਉਹ ਪੈਰਾਂ 'ਤੇ ਤੁਰ ਨਹੀਂ ਸਕਦੀ ਅਤੇ ਵਹੀਲ ਚੇਅਰ 'ਤੇ ਆਪਣੀ ਜ਼ਿੰਦਗੀ ਬਿਤਾ ਰਹੀ ਹੈ, ਉਹ ਆਪਣੇ ਪੈਰਾਂ 'ਤੇ ਖੜੇ ਹੋਣ ਲਈ ਹਿੰਮਤ ਜੁਟਾ ਰਹੀ ਹੈ, ਆਪਣੀ ਪੜ੍ਹਾਈ ਸ਼ੁਰੂ ਕਰਨਾ ਚਾਹੁੰਦੀ ਹੈ ਅਤੇ ਜ਼ਿਆਦਾਤਰ ਸਮਾਂ ਮੁਸਕਾਨ ਮੈਡੀਕਲ ਕਿਤਾਬਾਂ ਪੜ੍ਹ ਰਹੀ ਹੈ। ਮੁਸਕਾਨ ਦਾ ਕਹਿਣਾ ਹੈ ਕਿ ਉਹ ਇਕ ਡਾਕਟਰ ਬਣਨਾ ਚਾਹੁੰਦੀ ਹੈ ਤਾਂ ਕਿ ਉਹ ਗਰੀਬ ਅਤੇ ਉਹ ਲੋੜਵੰਦ ਲੋਕਾਂ ਦਾ ਮੁਫਤ ਇਲਾਜ ਕਰ ਸਕੇ ਹੈ ਅਤੇ ਉਹ ਹੱਸ ਕੇ ਆਪਣੇ ਘਰ ਦੀਆਂ ਦੁੱਖ ਭਰੇ ਹਾਲਤਾਂ ਦਾ ਵੀ ਸਾਹਮਣਾ ਕਰ ਰਹੀ ਹੈ ਅਤੇ ਉਹ ਕਹਿੰਦੀ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ।
ਐਸਡੀਐਮ ਬਰਨਾਲਾਨੇ ਨਿੱਜੀ ਤੌਰ 'ਤੇ ਉਸ ਪਰਿਵਾਰ ਕੋਲ ਉਨ੍ਹਾਂ ਦੀ ਸਥਿਤੀ ਜਾਣਨ ਲਈ ਗਏ ਸੀ, ਐਸਡੀਐਮ ਬਰਨਾਲਾ ਨੇ ਭਰੋਸਾ ਦਿਵਾਇਆ ਕਿ ਜਿੰਨਾ ਸੰਭਵ ਹੋ ਸਕੇਗਾ ਮੁਸਕਾਨ ਦੀ ਪ੍ਰਸ਼ਾਸਨ ਦੁਆਰਾ ਸਹਾਇਤਾ ਕੀਤੀ ਜਾਏਗੀ।
ਮੁਸਕਾਨ ਦੇ ਮਾਪੇ ਅੱਜ ਇਨ੍ਹਾਂ ਹਾਲਤਾਂ ਕਾਰਨ ਆਪਣਾ ਘਰ ਗੁਆ ਚੁੱਕੇ ਹਨ, ਪ੍ਰਸ਼ਾਸਨ ਨੂੰ ਆਪਣੀ ਸਥਿਤੀ ਬਾਰੇ ਦੱਸ ਰਹੇ ਹਨ ਅਤੇ ਦਾਨੀ ਪਰਿਵਾਰਾਂ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਬੇਨਤੀ ਕਰ ਰਹੇ ਹਨ, ਉਨ੍ਹਾਂ ਦੀ ਲੜਕੀ ਡਾਕਟਰ ਬਣਨਾ ਚਾਹੁੰਦੀ ਹੈ, ਉਨ੍ਹਾਂ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ, ਉਸੇ ਹੀ ਇਸ ਮੌਕੇ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਇਸ ਪਰਿਵਾਰ ਦੀ ਬਿਮਾਰੀ ਕਾਰਨ ਘਰ ਦਾ ਸਾਰਾ ਸਾਮਾਨ ਵਿਕ ਗਿਆ ਹੈ, ਉਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੈ।
ਐਸਡੀਐਮ ਬਰਜੀਤ ਸਿੰਘ ਵਾਲੀਆ ਨੇ ਮੁਸਕਾਨ ਦੇ ਪਰਿਵਾਰ ਦੀ ਹਾਲਤ ਜਾਣਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਉਸਦੇ ਪਰਿਵਾਰ ਦੀ ਹਾਲਤ ਬਹੁਤ ਤਰਸਯੋਗ ਹੈ, ਪ੍ਰਸ਼ਾਸਨ ਵੱਲੋਂ ਹਰ ਤਰਾਂ ਦੀ ਸਹਾਇਤਾ ਇਸ ਪਰਿਵਾਰ ਨੂੰ ਦਿੱਤੀ ਜਾਵੇਗੀ ਅਤੇ ਉਕਤ ਐਸਡੀਐਮ ਮੁਸਕਾਨ ਦੇ ਹੌਂਸਲੇ ਨੂੰ ਸਲਾਮ ਕਰਦੇ ਹੋਏ ਬਰਨਾਲਾ ਨੇ ਕਿਹਾ ਕਿ ਮੁਸਕਾਨ ਦੀ ਹਿੰਮਤ ਅਤੇ ਦਲੇਰੀ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਕਿ ਅੱਜ ਅਜਿਹੀ ਖਤਰਨਾਕ ਬਿਮਾਰੀ ਤੋਂ ਬਾਅਦ ਵੀ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ ਅਤੇ ਲੋਕਾਂ ਦੀ ਮੁਫਤ ਸੇਵਾ ਦੀ ਭਾਵਨਾ ਦੀ ਇੱਕ ਮਹਾਨ ਉਦਾਹਰਣ ਹੈ।