ਹੜਤਾਲ ਕਰ ਰਹੇ ਮੁਲਾਜ਼ਮਾਂ ਨਾਲ ਗੱਲ ਕਰ ਕੇ ਉਹਨਾਂ ਦੇ ਮਸਲੇ ਹੱਲ ਕਰੇ ਸਰਕਾਰ : ਨਵਜੋਤ ਸਿੱਧੂ
ਕਿਹਾ ਕਿ ਜਿਹੜੇ 6 ਫੁੱਟ 4 ਇੰਚ ਵਾਲੇ ਨਸ਼ਾ ਤਸਕਰਾਂ ਨਾਲ ਸੌਂਦੇ ਰਹੇ, ਉਹਨਾਂ ਖਿਲਾਫ ਕਾਰਵਾਈ ਹੋਵੇ
ਜਲੰਧਰ, 29 ਜੁਲਾਈ, 2021: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਹੜਤਾਲ ’ਤੇ ਬੈਠੇ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਮਸਲੇ ਮਾਣ ਤੇ ਸਤਿਕਾਰ ਨਾਲ ਹੱਲ ਕਰੇ।
ਅੱਜ ਇਥੇ ਮੀਟਿੰਗ ਲਈ ਪਹੁੰਚੇ ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਵੀ ਅੱਜ ਹੜਤਾਲ ’ਤੇ ਬੈਠੇ ਹਨ, ਉਹਨਾਂ ਨਾਲ ਰਾਬਤਾ ਕਾਇਮ ਕੀਤਾ ਜਾਣਾ ਚਾਹੀਦਾਹੈ, ਸੰਵਾਦ ਕੀਤਾ ਜਾਣਾ ਚਾਹੀਦਾ ਹੈ ਤੇ ਮਾਣ ਤੇ ਸਤਿਕਾਰ ਨਾਲ ਉਹਨਾਂ ਦੇ ਮਸਲੇ ਹੱਲ ਕੀਤੇ ਜਾਣੇ ਚਾਹੀਦੇ ਹਨ।
ਨਸ਼ਿਆਂ ਦੀ ਗੱਲ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਜਿਹਡੇ 6 ਫੁੱਟ4 ਇੰਚ ਵਾਲੇ ਨਸ਼ਾ ਤਸਕਰਾਂ ਨਾਲ ਸੌਂਦੇ ਰਹੇਹਨ, ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਐਸ ਟੀ ਐਫ ਦੀ ਸੀਲ ਬੰਦ ਰਿਪੋਰਟ ਹਾਈ ਕੋਰਟ ਵਿਚ ਪਈ ਹੈ ਜਿਸ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਉਹ ਮੀਡੀਆ ਰਾਹੀਂ ਹਰ ਪੰਜਾਬੀ ਨੂੰ ਦੱਸਣਾ ਚਾਹੁੰਦੇ ਹਨ ਕਿ ਇਨਸਾਨ ਦੀ ਕਾਬਲੀਅਤ ਦਾ ਇਥੋਂ ਪਤਾ ਲੱਗਦਾ ਹੈ ਕਿ ਉਸ ਨੇ ਕਾਰਜ ਸੰਪੰਨ ਕਿਵੇਂ ਕੀਤਾ। ਉਹਨਾਂ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ ਆਏ ਹਨ ਅਤੇ ਉਹਨਾਂ ਦੇ ਹੱਕ ਤੇ ਹਿੱਤਾਂ ਦੀ ਆਵਾਜ਼ਹਮੇਸ਼ਾ ਚੁੱਕਦੇ ਆਏ ਹਨ। ਉਹਨਾਂ ਕਿਹਾ ਕਿ ਉਹ ਅੱਜ ਵੀ ਕਹਿ ਰਹੇ ਹਨ ਕਿ ਕਾਂਗਰਸ ਹਾਈਕਮਾਂਡ ਦੇ ਨਿਰਦੇਸ਼ ਮੁਤਾਬਕ ਜਿਹੜਾ 18 ਨੁਕਾਤੀ ਪ੍ਰੋਗਰਾਮ ਦਿੱਤਾ ਗਿਆ ਹੈ, ਉਹ ਲਾਗੂ ਹੋ ਕੇ ਹੀ ਰਹੇਗਾ। ਉਹ ਲਾਗੂ ਕਰਨਾ ਪਵੇਗਾ।
ਕੁਝ ਸਮਾਂ ਪਹਿਲਾਂ ਮੈਂ ਮੁੱਖ ਮੰਤਰੀ ਕੋਲ ਕੁਝ ਤਰਜੀਹ ਖੇਤਰ ਲੈ ਕੇ ਗਿਆ ਸੀ। ਲੋਕ ਪੱਖੀ ਜਿਹੜੀਆਂ ਮੰਗਾਂ ਹਨ, ਲੋਕਾਂ ਦੀ ਆਵਾਜ਼ ਜਿਹੜੀ ਧਰਤੀ ਫਾੜ ਕੇ ਆਉਂਦੀ ਹੈ, ਉਹ ਸਭ ਇਸ ਵਿਚ ਸ਼ਾਮਲ ਸਨ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਜਿਹੜੇ 3 ਕਾਲੇ ਕਾਨੂੰਨ ਹਨ, ਇਹ ਗੈਰ ਕਾਨੂੰਨੀ ਹਨ, ਸੰਵਿਧਾਨ ਦੇ ਖਿਲਾਫ ਹਨ। ਫੈਡਰਲ ਢਾਂਚੇ ’ਤੇ ਰਾਜਾਂ ਦੇ ਅਧਿਕਾਰਾਂ ’ਤੇ ਡਾਕਾ ਹਨ। ਪੰਜਾਬ ਨੇ ਮੁੱਢ ਬੰਨਿਆ ਕਿ ਸਰਕਾਰ ਨੂੰ ਟੋਚਰ ਬੀਅਰਰ ਬਣ ਕੇ ਜਿਵੇ. ਐਸ ਵਾਈ ਐਲ ਬਾਰੇ ਸਟੈਂਡ ਲਿਆ ਗਿਆ, ਇਸੇ ਤਰੀਕੇ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਸਿਰੇ ਤੋਂ ਨਕਾਰਨਾ ਹੀ ਪਵੇਗਾ। ਉਹਨਾਂ ਕਿਹਾ ਕਿ ਅਸੀਂ ਗੈਰਤਮੰਦ ਪੰਜਾਬੀ ਇਹਨਾਂ ਨੂੰ ਲਾਗੂ ਨਹੀਂ ਹੋਣ ਦਿਆਂਗੇ।
ਉਹਨਾਂ ਕਿਹਾਕਿ ਖੇਤੀਬਾੜੀਰਾਜ ਸੂਚੀ ਦਾ ਵਿਸ਼ਾ ਹੈ, ਇਸ ਬਾਰੇ ਨਵਾਂ ਕਾਨੂੰਨ ਬਣਨਾ ਚਾਹੀਦਾ ਹੈ।
ਬਿਜਲੀ ਸਮਝੌਤਿਆਂ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਜਿਹੜੇ ਨੁਕਸਦਾਰ ਪੀ ਪੀ ਏ ਹਨ ਇਹੀ ਸਸਤੀ ਬਿਜਲੀ ਨਾ ਮਿਲਣ ਦਾ ਕਾਰਨ ਬਾਦਲ ਸਰਕਾਰ ਵੇਲੇ ਕੀਤੇ ਪੀ ਪੀ ਏ ਹਨ ਜਿਹੜੇ ਲੋਕਾਂ ਦੇ ਹਿੱਤਾਂ ਨੁੰ ਪੂਰੀ ਤਰ੍ਹਾਂ ਗਲਤ ਤਰੀਕੇ ਨਾਲ ਖੋਹ ਰਹੇ ਹਨ।ਉਹਨਾਂ ਕਿਹਾ ਕਿ ਇਹ ਸਮਝੌਤੇ ਕਰਨ ਵੇਲੇ ਪੀਕ ਸਮੇਂ ਦੀ ਔਸਤ ਲਈ ਗਈ ਤੇ ਆਮ ਔਸਤ ਨਹੀਂ ਲਈ ਗਈ। ਉਹਨਾਂ ਕਿਹਾਕਿ ਫਿਕਸ ਚਾਰਜਿਜ਼ ਹਜ਼ਾਰਾਂ ਕਰੋੜ ਰੁਪਏ ਦੇਣੇ ਪੈ ਰਹੇ ਹਨ। ਉਹਨਾਂ ਮੰਗ ਕੀਤੀਕਿ ਪੀ ਪੀ ਏ ਸਿਰੇਤੋਂ ਰੱਦ ਕੀਤੇ ਜਾਣੇ ਚਾਹੀਦੇ ਹਨ।
ਉਹਨਾਂ ਦਾਅਵਾ ਕੀਤਾ ਕਿ ਤਰਜੀਹ ਖੇਤਰਾਂ ’ਤੇ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਬੇਅਦਬੀ ਮਾਮਲਿਆਂ ਬਾਰੇ ਉਹਨਾਂ ਕਿਹਾ ਕਿ ਅੱਜ ਵੀ ਲੋਕ ਬੇਅਦਬੀ ਦੇਦੋਸ਼ੀਆਂ ਨੂੰ ਸਜ਼ਾ ਮਿਲਣੀ ਯਕੀਨੀ ਬਣਾਉਣਾ ਚਾਹੁੰਦੇ ਹਨ।