ਫੋਟੋ- ਲਵਲੀਨਾ ਫੇਸ ਬੁੱਕ
ਟੋਕੀਓ ਓਲੰਪਿਕਸ : ਭਾਰਤ ਦਾ ਦੂਜਾ ਮੈਡਲ ਪੱਕਾ, ਰੰਗ ਦਾ ਫੈਸਲਾ ਬਾਕੀ
ਵੇਟਲਿਫਟਰ ਚਾਨੂ ਤੋਂ ਬਾਅਦ ਮੁੱਕੇਬਾਜ਼ ਲਵਲੀਨਾ ਬਣੇਗੀ ਮੈਡਲ ਜੇਤੂ
ਨਵਦੀਪ ਸਿੰਘ ਗਿੱਲ
ਭਾਰਤ ਦੀ ਮੁੱਕੇਬਾਜ਼ ਲਵਲੀਨਾ ਨੇ ਸੈਮੀ ਫਾਈਨਲ ਵਿੱਚ ਪਹੁੰਚ ਕੇ ਟੋਕੀਓ ਓਲੰਪਿਕ ਖੇਡਾਂ ਵਿੱਚ ਭਾਰਤ ਦਾ ਦੂਜਾ ਮੈਡਲ ਪੱਕਾ ਕਰ ਦਿੱਤਾ ਹੈ ਪਰ ਅਜੇ ਰੰਗ ਦਾ ਫੈਸਲਾ ਬਾਕੀ ਹੈ.
ਅਸਾਮ ਦੀ ਲਵਲੀਨਾ ਨੇ ਮਹਿਲਾ ਮੁੱਕੇਬਾਜ਼ੀ ਦੇ 69 ਕਿਲੋ ਵੈਲਟਰਵੇਟ ਵਿੱਚ ਕੁਆਰਟਰ ਫ਼ਾਈਨਲ ਵਿੱਚ ਚਾਈਨੀ ਤਾਈਪੇਈ ਦੀ ਚੇਨ ਨੂੰ 4-1 ਨਾਲ ਹਰਾ ਕੇ ਸੈਮੀ ਫ਼ਾਈਨਲ ਵਿੱਚ ਦਾਖਲਾ ਪਾਇਆ।
ਮੁੱਕੇਬਾਜ਼ੀ ਵਿੱਚ ਸੈਮੀ ਫ਼ਾਈਨਲ ਵਿੱਚ ਚਾਰੇ ਮੁੱਕੇਬਾਜ਼ਾਂ ਨੂੰ ਮੈਡਲ ਮਿਲਦਾ ਹੈ, ਹੁਣ ਸਿਰਫ ਲਵਲੀਨਾ ਦੇ ਮੈਡਲ ਦਾ ਰੰਗ ਦੇਖਣਾ ਹੈ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਵਾਰ ਕਾਂਸੀ ਦਾ ਮੈਡਲ ਜੇਤੂ ਤੇ ਅਰਜੁਨਾ ਐਵਾਰਡ ਨਾਲ ਸਨਮਾਨਿਤ 23 ਵਰ੍ਹਿਆਂ ਦੀ ਲਵਲੀਨਾ ਨੂੰ ਟੋਕੀਓ ਵਿਖੇ ਪਹਿਲੇ ਰਾਊਂਡ ਵਿੱਚ ਬਾਈ ਮਿਲੀ ਸੀ ਤੇ ਦੂਜੇ ਰਾਊਂਡ ਵਿੱਚ ਉਸ ਨੇ ਜਰਮਨੀ ਦੀ ਐਪਟਿਜ਼ ਨੂੰ 3-2 ਨਾਲ ਹਰਾਇਆ ਸੀ। ਅੱਜ ਕੁਆਰਟਰ ਫ਼ਾਈਨਲ ਵਿੱਚ ਉਸ ਨੇ ਇਕਪਾਸੜ ਮੁਕਾਬਲਾ ਬਣਾਉਂਦਿਆਂ ਜਿੱਤ ਦਰਜ ਕਰਕੇ ਭਾਰਤ ਦਾ ਦੂਜਾ ਮੈਡਲ ਪੱਕਾ ਕੀਤਾ।