10 ਵੀਂ ' ਚ ਪੜ੍ਹਦੀ ਕੁੜੀ ਨਾਲ ਭੱਜ ਕੇ ਨੌਜਵਾਨ ਨੇ ਵਿਆਹ ਕਰਵਾਇਆ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲੜਕੀ ਨੂੰ ਨਾਰੀ ਨਿਕੇਤਨ ਭੇਜਿਆ
ਹੁਸ਼ਿਆਰਪੁਰ, 30 ਜੁਲਾਈ, 2021 ਮਾਹਿਲਪੁਰ ਪੁਲਿਸ ਨੇ ਸੁਖਪਾਲ ਦੇਵ ਵਲੋਂ 15 ਜੂਨ ਨੂੰ ਸ਼ਿਕਾਇਤ ਨੰਬਰ 105 'ਤੇ ਕਾਰਵਾਈ ਕਰਦਿਆਂ ਲੜਕਾ ਅਤੇ ਲੜਕੀ ਨੂੰ ਗ੍ਰਿਫਤਾਰ ਕਰਕੇ ਲੜਕੀ ਨੂੰ ਨਾਰੀ ਨਿਕੇਤਨ ਜਲੰਧਰ ਭੇਜ ਦਿੱਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮਾਹਿਲਪੁਰ ਦੇ ਇੰਚਾਰਜ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੈਲਾ ਖੁਰਦ ਦੇ ਰਹਿਣ ਵਾਲੇ, ਸੁਖਪਾਲ ਦੇਵ ਪੁੱਤਰ ਸੁਰਿੰਦਰ ਦੇਵ,ਪੰਚਗਰਾਮ, ਅਲਗਪੁਰ ਜ਼ਿਲ੍ਹਾ, ਹੈਲਕੜੀ ਅਸਾਮ ਹਾਲ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਹ ਸੈਲਾ ਪੇਪਰ ਮਿੱਲ ਵਿਚ ਕੰਮ ਕਰਦਾ ਹੈ ਅਤੇ ਪਿਛਲੇ 12 ਸਾਲਾਂ ਤੋਂ ਉਹ ਸੈਲਾ ਖੁਰਦ ਵਿੱਚ ਪਰਿਵਾਰਕ ਮੈਂਬਰਾਂ ਨਾਲ ਰਹਿ ਰਿਹਾ ਸੀ। ਉਸਦੇ ਪਰਿਵਾਰ ਵਿੱਚ ਉਸਦੇ 3 ਬੱਚੇ ਹਨ, ਜਿਸ ਵਿਚ ਇੱਕ ਬੇਟਾ ਅਤੇ ਦੋ ਬੇਟੀਆਂ ਹਨ। ਉਸ ਦੀ ਇੱਕ ਬੇਟੀ ਮੋਤੀ ਦੇਵੀ ਨਾਥ ਹੈ ਜੋ ਪਬਲਿਕ ਸਕੂਲ ਸੈਲਾ ਵਿੱਚ 10 ਵੀਂ ਜਮਾਤ ਵਿੱਚ ਪੜ੍ਹਦੀ ਹੈ। ਪਿਛਲੇ 14 ਜੂਨ ਨੂੰ ਸ਼ਾਮ ਦੇ 7 ਵਜੇ ਦੇ ਕਰੀਬ, ਉਹ ਆਪਣਾ ਆਧਾਰ ਕਾਰਡ, ਜਨਮ ਸਰਟੀਫਿਕੇਟ, ਮੇਰਾ ਏਟੀਐਮ ਕਾਰਡ ਅਤੇ ਮਾਂ ਦੀਆਂ ਝੁਮਕੇ ਲੈ ਕੇ ਗਈ ਅਤੇ ਬਿਨਾਂ ਦੱਸੇ ਕਿਧਰੇ ਚਲੀ ਗਈ ਅਤੇ ਅਸੀਂ ਉਸ ਦੀ ਬਹੁਤ ਭਾਲ ਕੀਤੀ ਤਾਂ ਪਤਾ ਲੱਗਿਆ ਕਿ ਨਵਾਂਸ਼ਹਿਰ ਦੇ ਟੀਚਰ ਕਲੋਨੀ ਗੌਰਵ ਜੋਸ਼ੀ ਪੁੱਤਰ ਸੰਜੇ ਜੋਸ਼ੀ ਉਸ ਨਾਲ ਵਿਆਹ ਕਰਵਾਉਣ ਦੇ ਇਰਾਦੇ ਨਾਲ ਭਜਾ ਕੇ ਲੈ ਗਿਆ. ਇਸ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।ਏਐਸਆਈ ਮਹਿੰਦਰ ਪਾਲ ਨੇ ਦੋਵਾਂ ਨੂੰ ਪੁਲਿਸ ਟੀਮ ਵਲੋਂ ਗ੍ਰਿਫਤਾਰ ਕਰਕੇ ਲੜਕੀ ਨੂੰ ਨਾਰੀ ਨਿਕੇਤਨ ਜਲੰਧਰ ਭੇਜ ਦਿੱਤਾ ਹੈ।