ਵੱਡੇ ਬਾਦਲ ਅਤੇ ਬਸਪਾ ਪ੍ਰਧਾਨ ਜਸਵੀਰ ਗੜ੍ਹੀ ਵਿਚਕਾਰ ਹੋਈ ਲੰਬੀ ਮੁਲਾਕਾਤ
ਬਾਦਲ, 30 ਜੁਲਾਈ 2021 - ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਬਸਪਾ ਪ੍ਰਧਾਨ ਜਸਵੀਰ ਗੜ੍ਹੀ ਵਿਚਕਾਰ ਅੱਜ ਲੰਬੀ ਮੁਲਾਕਾਤ ਹੋਈ। ਇਸ ਦੌਰਾਨ ਬਸਪਾ ਪ੍ਰਧਾਨ ਨੇ ਬਾਦਲ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਅਤੇ ਦੋਵਾਂ ਵਿਚਕਾਰ 45 ਮਿੰਟ ਤਕ ਲਗਾਤਾਰ ਗੰਭੀਰ ਚਰਚਾ ਹੋਈ।
ਬਸਪਾ ਨੇ ਪੰਜਾਬ ਵਿਚ ਫੜੀ ਸਰਗਰਮੀ ਦਾ ਜਿੱਥੇ ਸੇਕ ਕਾਂਗਰਸ ਭਾਜਪਾ ਤੇ ਆਪ ਪਾਰਟੀ ਨੂੰ ਪੁੱਜ ਰਿਹਾ ਹੈ, ਉੱਥੇ ਹੀ ਬਸਪਾ ਗੱਠਜੋੜ ਦੀ ਭਾਈਵਾਲ ਪਾਰਟੀ ਸ਼ਿਰੋਮਣੀ ਅਕਾਲੀ ਦਲ ਬਸਪਾ ਦੀਆਂ ਤੇਜ਼ ਤਰਾਰ ਸਰਗਰਮੀਆਂ ਤੋਂ ਖੁਸ਼ ਨਜ਼ਰ ਆ ਰਹੀ ਹੈ।
ਮੀਟਿੰਗ ਦੇ ਵੇਰਵੇ ਪ੍ਰਾਪਤ ਨਹੀਂ ਹੋ ਸਕੇ, ਪ੍ਰੰਤੂ ਜਾਹਿਰ ਹੈ ਕਿ ਬਸਪਾ ਬਹੁਤ ਹਮਲਾਵਰ ਰੂਪ ਵਿਚ ਪੰਜਾਬ 'ਚ ਵਿਚਰ ਰਹੀ ਹੈ। ਬੀਤੇ ਕੱਲ੍ਹ ਹੀ ਬਸਪਾ ਦੇ ਸੂਬਾ ਪ੍ਰਧਾਨ ਨੇ ਕੋਟਕਪੂਰਾ ਵਿਚ ਫਿਰੋਜ਼ਪੁਰ ਅਤੇ ਫਰੀਦਕੋਟ ਲੋਕ ਦੀ ਵੱਡੀ ਗਿਣਤੀ ਵਿੱਚ ਲੀਡਰਸ਼ਿਪ ਨਾਲ ਬੰਦ ਕਮਰਾ ਚਾਰ ਘੰਟੇ ਮੀਟਿੰਗ ਕੀਤੀ ਸੀ, ਜਿਸ ਵਿਚ ਬੂਥ ਪੱਧਰ ਦੇ ਢਾਂਚੇ ਤੇ ਗੰਭੀਰਤਾ ਨਾਲ ਰੂਪ ਰੇਖਾ ਉਲੀਕੀ ਹੈ।