ਸੋਨੂ ਸੂਦ ਨੇ ਕੀਤਾ ਰਣਜੋਧ ਸਿੰਘ ਦਾ ਸਪਨਾ ਪੂਰਾ ਅਤੇ ਉਸ ਦੀ ਮਾਂ ਨੂੰ ਵੀ ਦਿੱਤੀ ਨੌਕਰੀ
ਸੰਜੀਵ ਸੂਦ
ਲੁਧਿਆਣਾ 30 ਜੁਲਾਈ 2021 - ਆਪਣੇ ਜਨਮਦਿਨ 'ਤੇ ਸੋਨੂੰ ਸੂਦ ਨੇ ਰਣਜੋਧ ਸਿੰਘ ਦਾ ਸਕੂਲ ਵਿਚ ਦਾਖਲਾ ਕਰਾਇਆ ਅਤੇ ਉਸ ਦੀ ਮਾਂ ਨੂੰ ਨੌਕਰੀ ਵੀ ਦਿੱਤੀ ਹੈ। ਅਸਲ 'ਚ ਰਣਜੋਧ ਸਿੰਘ ਸੜਕ 'ਤੇ ਭੇਲ ਪੁਰੀ ਵੇਚਦਾ ਸੀ ਅਤੇ ਉਸ ਦੀ ਇਹ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਸੋਨੂ ਸੂਦ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਦਾ ਸਕੂਲ 'ਚ ਦਾਖਲਾ ਕਰਾਇਆ ਗਿਆ।
ਰਣਜੋਧ ਸਿੰਘ ਦੇ ਪਿਤਾ ਦੀ ਛੇ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਭੀਖ ਮੰਗਣ ਦੀ ਬਜਾਏ, ਉਸਨੇ ਕੰਮ ਕਰਨਾ ਸਹੀ ਸਮਝਿਆ ਅਤੇ ਗਲੀ 'ਚ ਰੇਹੜੀ 'ਤੇ ਭੇਲ ਪੁੜੀ ਵੇਚਣਾ ਸ਼ੁਰੂ ਕਰ ਦਿੱਤਾ। ਉਸ ਦੇ ਕੰਮ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਇਸ ਤੋਂ ਸੋਨੂ ਸੂਦ ਨੇ ਆਪਣੇ ਟਵਿੱਟਰ' ਤੇ ਸਾਂਝੀ ਕੀਤੀ ਅਤੇ ਸੋਨੂੰ ਸੂਦ ਨੇ ਆਪਣੇ ਦੋਸਤ ਰਾਹੀਂ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਅੱਜ ਉਸ ਨੂੰ ਡੀਸੀਐਮ ਪ੍ਰੈਸੀਡੈਂਸੀ ਸਕੂਲ 'ਚ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਸਕੂਲ ਵਿੱਚ ਬੱਚੇ ਨੂੰ ਦਾਖਲਾ ਦੇਣ ਦੇ ਨਾਲ ਮੋਬਾਈਲ ਫੋਨ ਵੀ ਗਿਫਟ ਕੀਤਾ ਗਿਆ ਹੈ।
ਵੀਡੀਓ ਕਾਨਫਰੰਸਿੰਗ ਰਾਹੀਂ ਮੁਲਾਕਾਤ
ਬੱਚਾ ਅਤੇ ਉਸ ਦੀ ਮਾਂ ਅੱਜ ਡੀਸੀਐਮ ਸਕੂਲ ਪਹੁੰਚੇ ਸਨ। ਸਕੂਲ ਦੇ ਸੀਈਓ ਅਨਿਰੁੱਧ ਗੁਪਤਾ ਵੀ ਇਥੇ ਮੌਜੂਦ ਸਨ। ਸੋਨੂੰ ਸੂਦ ਨੇ ਵੀਡੀਓ ਕਾਲ ਰਾਹੀਂ ਪਰਿਵਾਰ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨਗੇ ਅਤੇ ਰਣਜੋਧ ਦੇ ਕੰਮ ਦੀ ਸ਼ਲਾਘਾ ਕੀਤੀ।
ਸੂਦ ਸਾਡੇ ਲਈ ਰੱਬ ਦੇ ਰੂਪ ਵਿੱਚ ਆਇਆ - ਕੋਮਲ
ਰਣਜੋਧ ਦੀ ਮਾਂ ਕੋਮਲ ਦਾ ਕਹਿਣਾ ਹੈ ਕਿ ਉਹ ਬਹੁਤ ਪਰੇਸ਼ਾਨ ਹੋ ਰਹੀ ਸੀ. ਪਰਿਵਾਰ ਦੀਆਂ ਸਿਰਫ ਦੋ ਬੇਟੀਆਂ ਅਤੇ ਇਕ ਬੇਟਾ ਹੈ, ਜਿਸ ਨੇ ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਨਿਭਾਈ। ਸੋਨੂੰ ਸੂਦ ਉਨ੍ਹਾਂ ਲਈ ਰੱਬ ਬਣ ਕੇ ਆਏ ਹਨ ਅਤੇ ਉਹ ਇਸ ਵੀ ਖੁਸ਼ ਹਨ ਕੇ ਸਕੂਲ ਨੇ ਉਹਨਾਂ ਨੂੰ ਵੀ ਮੈਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ।
ਅਸੀਂ ਬੱਚੇ ਦੇ ਉੱਜਵਲ ਭਵਿੱਖ ਲਈ ਯਤਨ ਕਰਾਂਗੇ - ਅਨਿਰੁੱਧ ਗੁਪਤਾ
ਡੀਸੀਐਮ ਪ੍ਰੈਸੀਡੈਂਸੀ ਸਕੂਲ ਦੇ ਸੀਈਓ ਅਨਿਰੁੱਧ ਗੁਪਤਾ ਦਾ ਕਹਿਣਾ ਹੈ ਕਿ ਬੱਚੇ ਨੇ ਯੂਕੇਜੀ ਤੋਂ ਪੜ੍ਹਾਈ ਛੱਡ ਦਿੱਤੀ ਸੀ। ਅਸੀਂ ਅੱਜ ਉਸ ਨੂੰ ਪਹਿਲੀ ਵਾਰ ਮਿਲੇ ਹਾਂ। ਅਸੀਂ ਉਸਦੀ ਪ੍ਰੀਖਿਆ ਲਵਾਂਗੇ ਅਤੇ ਉਸਨੂੰ ਉਸ ਕਲਾਸ ਵਿੱਚ ਪੜ੍ਹਾਵਾਂਗੇ ਜਿਸ ਵਿੱਚ ਉਹ ਪੜ੍ਹਾਈ ਕਰਨ ਦੇ ਯੋਗ ਹੈ। ਉਸਨੇ ਕਿਹਾ ਕਿ ਉਸ ਦੀ ਸੋਨੂੰ ਸੂਦ ਦੇ ਨਾਲ ਖ਼ਾਸ ਜਾਨ-ਪਛਾਣ ਹੈ, ਜਿਵੇਂ ਹੀ ਸੋਨੂੰ ਸੂਦ ਨੇ ਉਨ੍ਹਾਂ ਨਾਲ ਇਸ ਬਾਰੇ ਸੰਪਰਕ ਕੀਤਾ ਸੀ, ਉਸਨੇ ਆਪਣੀ ਇੱਛਾ ਜ਼ਾਹਰ ਕੀਤੀ ਸੀ ਤਾਂ ਉਸਨੂੰ ਕਿਹਾ ਕੇ ਬਚੇ ਨੂੰ ਅਸੀਂ ਪੜ੍ਹਾਵਾਂਗੇ ਅਤੇ ਸੋਨੂੰ ਨੇ ਵੀ ਇਸ ਨੂੰ ਸਵੀਕਾਰ ਕਰ ਲਿਆ ਹੈ। ਅਸੀਂ ਆਪਣੇ ਸਕੂਲ ਵਿਚ ਉਸ ਦੀ ਮਾਂ ਕੋਮਲ ਨੂੰ ਵੀ ਨੌਕਰੀ ਦੇ ਰਹੇ ਹਾਂ।