ਔਰਤ ਵੱਲੋਂ ਦਿਓਰ 'ਤੇ ਘਰ ਨੂੰ ਅੱਗ ਲਾਕੇ ਸਾੜਨ ਦਾ ਇਲਜ਼ਾਮ
ਦੀਪਕ ਜੈਨ
ਜਗਰਾਓਂ, 30 ਜੁਲਾਈ 2021 - ਪਿੰਡ ਗਿੱਦੜਵਿੰਡੀ ਵਿਖੇ ਇਕ ਵਿਧਵਾ ਔਰਤ ਦੇ ਘਰ ਨੂੰ ਅੱਗ ਲੱਗ ਗਈ ਜਿਸ ਨਾਲ ਉਸਦਾ ਕਾਫੀ ਸਾਮਾਨ ਸੜਕੇ ਸਵਾਹ ਹੋ ਗਿਆ ਅਤੇ ਔਰਤ ਵਲੋਂ ਆਪਣੇ ਦਿਉਰ ਬਲਵੀਰ ਸਿੰਘ ਉਪਰ ਅੱਗ ਲਗਾਉਣ ਦਾ ਇਲਜਾਮ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦਸਿਆ ਕਿ ਪੁਲਿਸ ਕੋਲ ਸਰਬਜੀਤ ਕੌਰ ਵਿਧਵਾ ਸਿਕੰਦਰ ਸਿੰਘ ਵਾਸੀ ਗਿੱਦੜਵਿੰਡੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਘਰ ਵਿਚ ਬਿਜਲੀ ਮੀਟਰ ਨਾ ਹੋਣ ਕਾਰਨ ਉਹ ਰੋਜਾਨਾ ਹੀ ਰੋਟੀ ਪਾਣੀ ਖਾਕੇ ਆਪਣੇ ਗੁਆਂਢੀ ਗੁਰਦੇਵ ਸਿੰਘ ਘਰ ਸੌਣ ਚਲੀ ਜਾਂਦੀ ਹੈ ਅਤੇ ਕਲ ਵੀ ਉਹ ਸੌਣ ਗਈ ਤਾਂ ਜਦੋ ਸਵੇਰੇ 4.30 ਵਜੇ ਉਸਨੇ ਆਕੇ ਵੇਖਿਆ ਤਾਂ ਘਰ ਵਿਚ ਕਮਰਿਆਂ ਵਿਚੋਂ ਧੁਆਂ ਨਿਕਲ ਰਿਹਾ ਸੀ ਅਤੇ ਜਦੋ ਵੇਖਿਆ ਤਾਂ ਘਰ ਦਾ ਬਹੁਤ ਹੀ ਜਰੂਰੀ ਸਾਮਾਨ ਜਿਸ ਵਿਚ ਫਰਨੀਚਰ ਵੀ ਸ਼ਾਮਲ ਹੈ ,ਸਬ ਸੜਕੇ ਸਵਾਹ ਹੋ ਗਿਆ ਸੀ। ਪੁਲਿਸ ਸਰਬਜੀਤ ਦੇ ਬਿਆਨਾਂ ਉਪਰ ਬਲਵੀਰ ਸਿੰਘ ਖਿਲਾਫ ਥਾਣਾ ਸਿੱਧਵਾਂ ਬੇਟ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।