ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਾਜ਼ਿਲਕਾ ਤਰਸੇਮ ਮੰਗਲਾ
ਜਗਦੀਸ਼ ਥਿੰਦ
ਫਾਜ਼ਿਲਕਾ, 30 ਜੁਲਾਈ
ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ `ਤੇ ਸ਼੍ਰੀ ਤਰਸੇਮ ਮੰਗਲਾ ਜਿਲ੍ਹਾ ਅਤੇ ਸ਼ੈਸਣ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਦੀ ਰਹਿਨੁੁਮਾਈ ਹੇਠ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਦੇ ਮੀਟਿੰਗ ਹਾਲ ਵਿੱਚ ਵੈਕਸੀਨੇਸ਼ਨ ਕੈਂਪ ਲਾਗਇਆ ਗਿਆ।
ਉਨ੍ਹਾਂ ਦੱਸਿਆ ਕਿ ਇਹ ਕੈਂਪ ਖਾਸ ਕਰਕੇ ਕੋਰਟ ਦੇ ਸਟਾਫ ਨੂੰ ਦੂਜੀ ਡੋਜ਼ ਲਗਵਾਉਣ ਲਈ ਲਗਾਇਆ ਗਿਆ ਸੀ। ਇਸ ਕੈਂਪ ਵਿੱਚ 100 ਡੋਜ਼ ਵੈਕਸੀਨ ਲਗਵਾਈ ਗਈ। ਇਸ ਕੈਂਪ ਵਿੱਚ ਸ਼੍ਰੀ ਤਰਸੇਮ ਮੰਗਲਾ ਜਿਲ੍ਹਾ ਅਤੇ ਸ਼ੈਸਣ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਨੇ ਦੱਸਿਆ ਕਿ ਇਹ ਵੈਕਸੀਨ ਆਮ ਲੋਕਾਂ ਨੂੰ ਜਰੂਰ ਲਗਵਾਊਨੀ ਚਾਹੀਦੀ ਹੈ ਜੋ ਕਿ ਕਰੋਨਾ ਦੀ ਰੋਕਥਾਮ ਲਈ ਜਰੂਰੀ ਹੈ। ੳਨ੍ਹਾਂ ਦੱਸਿਆ ਕਿ ਕਰੋਨਾ ਤੋਂ ਬਚਣ ਲਈ ਸਾਵਧਾਨੀਆਂ ਦੇ ਨਾਲ-ਨਾਲ ਵੈਕਸੀਨ ਵੀ ਲਾਜਮੀ ਹੈ।
ਇਸ ਕੈਂਪ ਵਿੱਚ ਡਾ. ਅਮਿਤ ਜਸੂਜਾ, ਵੈਕਸੀਨੇਟਰ ਸਟੈਫਿਨ ਅਤੇ ਨਾਲ ਉਹਨਾ ਦਾ ਸਟਾਫ ਸੰਜੀਵ ਕੰਬੋਜ, ਕਰਮਜੀਤ ਸਿੰਗ, ਅਮਨਦੀਪ ਕੰਬੋਜ ਅਤੇ ਰਜਤ ਮੌਜੂਦ ਰਹੇ ਸਨ।