ਨਵਜੋਤ ਸਿੱਧੂ ਪਹੁੰਚੇ ਕੈਬਿਨਟ ਮੰਤਰੀ ਰਜ਼ੀਆ ਸੁਲਤਾਨਾ ਦੇ ਘਰ,ਦੇਖੋ ਵਾਇਰਲ ਹੋਈਆਂ ਤਸਵੀਰਾਂ
ਚੰਡੀਗੜ੍ਹ,30 ਜੁਲਾਈ,2021 : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਕੈਬਿਨਟ ਮੰਤਰੀ ਰਜੀਆ ਸੁਲਤਾਨਾ ਤੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫਾ ਦੇ ਘਰ ਪਹੁੰਚੇ। ਇਸ ਫੇਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਹਨ .
ਸਿੱਧੂ ਇਕੱਲੇ ਹੀ ਉਨ੍ਹਾਂ ਦੇ ਘਰ ਗਏ। ਦੋਵਾਂ ਵਿਚਕਾਰ ਕੀ ਗੱਲਬਾਤ ਹੋਈ ਇਹ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ। ਉਂਝ ਇਸ ਫੇਰੀ ਦੇ ਕਈ ਸਿਆਸੀ ਅਰਥ ਵੀ ਕੱਢੇ ਜਾਂ ਸਕਦੇ ਹਨ । ਨਵਜੋਤ ਸਿੱਧੂ ਦੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਬਾਅਦ ਦੂਜੀ ਵਾਰ ਰਾਜਿਆ ਸੁਲਤਾਨਾ ਦੇ ਘਰ ਗਏ ਹਨ।