← ਪਿਛੇ ਪਰਤੋ
ਜੋਅ ਬਾਈਡੇਨ ਦੁਆਰਾ ਪ੍ਰਸ਼ਾਸਨ ਨੂੰ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ 100 ਡਾਲਰ ਦੇਣ ਦੀ ਅਪੀਲ..ਪੜ੍ਹੋ ਕਿਉਂ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆ) 30 ਜੁਲਾਈ,2021: ਅਮਰੀਕਾ ਵਿੱਚ ਵੱਡੇ ਪੱਧਰ 'ਤੇ ਚੱਲ ਰਹੀ ਟੀਕਾਕਰਨ ਮੁਹਿੰਮ ਦੇ ਬਾਵਜੂਦ ਵੀ ਕਈ ਲੋਕ ਅਜਿਹੇ ਹਨ ਜੋ ਕਿ ਟੀਕਾ ਨਹੀਂ ਲਗਵਾ ਰਹੇ ਹਨ। ਦੂਜੇ ਪਾਸੇ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਲਈ ਜਿਆਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਰਾਸ਼ਟਰਪਤੀ ਜੋਅ ਬਾਈਡੇਨ ਸ਼ਹਿਰਾਂ ਅਤੇ ਸਟੇਟਾਂ ਨੂੰ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ 100 ਡਾਲਰ ਦੀ ਪੇਸ਼ਕਸ਼ ਕਰਨ ਦੀ ਅਪੀਲ ਕਰ ਰਹੇ ਹਨ। ਰਾਸ਼ਟਰਪਤੀ ਦੁਆਰਾ ਇਹ ਅਪੀਲ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਦੁਆਰਾ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ 100 ਡਾਲਰ ਦੇਣ ਦੀ ਘੋਸ਼ਣਾ ਕਰਨ ਤੋਂ ਬਾਅਦ ਕੀਤੀ ਜਾ ਰਹੀ ਹੈ। ਖਜ਼ਾਨਾ ਵਿਭਾਗ ਅਨੁਸਾਰ ਰਾਸ਼ਟਰਪਤੀ ਚਾਹੁੰਦੇ ਹਨ ਕਿ ਰਾਜ ਅਤੇ ਸਥਾਨਕ ਸਰਕਾਰਾਂ ਮਾਰਚ ਵਿੱਚ ਪਾਸ ਕੀਤੇ ਗਏ 1.9 ਟ੍ਰਿਲੀਅਨ ਡਾਲਰ ਦੇ ਰਾਹਤ ਬਿੱਲ ਵਿੱਚ ਸ਼ਾਮਲ ਰਾਹਤ ਫੰਡਾਂ ਤਹਿਤ 350 ਬਿਲੀਅਨ ਡਾਲਰ ਦੀ ਰਾਸ਼ੀ ਵਿੱਚੋਂ 100 ਡਾਲਰ ਦੇ ਭੁਗਤਾਨਾਂ 'ਤੇ ਵਿਚਾਰ ਕਰਨ ਜਿਸ ਨਾਲ ਕਿ ਜਿਆਦਾਤਰ ਲੋਕ ਵੈਕਸੀਨ ਲਈ ਅੱਗੇ ਆ ਸਕਣ। ਸੀਡੀਸੀ ਦੇ ਅੰਕੜਿਆਂ ਅਨੁਸਾਰ, ਅਮਰੀਕਾ ਦੇ 69.4 ਪ੍ਰਤਿਸ਼ਤ ਬਾਲਗਾਂ ਨੂੰ ਵੈਕਸੀਨ ਦੀ ਘੱਟੋ ਘੱਟ ਇੱਕ ਅਤੇ 60.3 ਪ੍ਰਤੀਸ਼ਤ ਨੂੰ ਪੂਰੀ ਖੁਰਾਕ ਮਿਲੀ ਹੈ।
Total Responses : 108