ਘੱਗਰ ਦਰਿਆ ਦੇ ਪੁੱਲ ਥੱਲੇ ਫਸੀ ਬੂਟੀ ਨੇ ਲੋਕਾਂ ਦੇ ਸਾਹ ਸੂਤੇ - ਭਗਵੰਤ ਮਾਨ ਨੇ ਕਿਸਾਨਾਂ ਨਾਲ ਲਾਇਆ ਧਰਨਾ
ਜਗਤਾਰ ਸਿੰਘ
ਸ਼ਤਰਾਣਾ 31 ਜੁਲਾਈ 2021 : ਘੱਗਰ ਦਰਿਆ ਦੇ ਪੁੱਲ ਥੱਲੇ ਫਸੀ ਬੂਟੀ ਦੇ ਕਾਰਨ ਹਲਕਾ ਸ਼ੁਤਰਾਣਾ ਦੇ ਕਈ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ ਹੋਏ ਹਨ । ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਵਿਚ ਹਲਕਾ ਸ਼ਤਰਾਣਾ ਦੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਦੇਰ ਰਾਤ ਧਰਨਾ ਲਾਇਆ ਗਿਆ ਸੀ ।
ਪ੍ਰਸ਼ਾਸਨ ਨੇ ਭਰੋਸਾ ਦੁਆਇਆ ਸੀ ਕਿ ਸਵੇਰੇ 9.30 ਵਜੇ ਤਕ ਪੁਲ ਦੀ ਸਫਾਈ ਕਰਵਾ ਦਿੱਤੀ ਜਾਵੇਗੀ । ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਜੇਕਰ ਪ੍ਰਸ਼ਾਸਨ ਕੋਈ ਢਿੱਲ ਵਰਤਦਾ ਹੈ ਤਾਂ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਮੁੜ ਧਰਨੇ ਤੇ ਬੈਠ ਜਾਵੇਗੀ । ਜਿੰਨਾ ਚਿਰ ਪ੍ਰਸ਼ਾਸਨ ਵੱਲੋਂ ਸੁਚਾਰੂ ਢੰਗ ਨਾਲ ਨਿਕਾਸ ਨਹੀਂ ਕੀਤਾ ਜਾਂਦਾ ਕਿਸਾਨਾਂ ਵੱਲੋਂ ਪਾਲੀ ਫ਼ਸਲ ਡੁੱਬਣ ਦੀ ਕਗਾਰ ਤੇ ਹੈ ਪਰ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਹਜ਼ਾਰਾਂ ਏਕੜ ਫ਼ਸਲ ਘੱਗਰ ਦਰਿਆ ਦੀ ਮਾਰ ਹੇਠ ਆ ਜਾਦੀ ਹੈ ਜਿਸ ਨਾਲ ਇਲਾਕਾ ਨਿਵਾਸੀਆਂ ਦਾ ਸਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ । ਸਰਕਾਰ ਨੂੰ ਇਸ ਦੇ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ ।