ਸ਼ਹੀਦ ਊਧਮ ਸਿੰਘ ਸੁਨਾਮ ਦੇ 82ਵੇਂ ਸ਼ਹੀਦੀ ਦਿਵਸ ਮੌਕੇ ਨੌਜਵਾਨਾਂ ਨੇ ਕਿਰਤ ਦਾਨ ਕਰਕੇ ਸਫਾਈ ਕੀਤੀ
ਰਾਜਪੁਰਾ 31 ਜੁਲਾਈ 2021 - ਰਾਜਪੁਰਾ ਦੇ ਨਵਯੁੱਗ ਕਲੋਨੀ ਪਾਰਕ ਵਿੱਚ ਨਵਯੁੱਗ ਕਲੋਨੀ ਵੈਲਫੇਅਰ ਫੋਰਮ ਦੇ ਨੌਜਵਾਨ ਮੈਂਬਰਾਂ ਨੇ ਸ਼ਹੀਦ ਊਧਮ ਸਿੰਘ ਸੁਨਾਮ ਦੇ 82ਵੇਂ ਸ਼ਹੀਦੀ ਦਿਵਸ ਮੌਕੇ ਪਾਰਕ ਵਿੱਚ ਸਫ਼ਾਈ ਕੀਤੀ। ਇਸ ਮੌਕੇ ਰਾਜਿੰਦਰ ਸਿੰਘ ਚਾਨੀ, ਲਖਵਿੰਦਰ ਸਿੰਘ ਲੱਖੀ, ਸ਼ਮਸ਼ੇਰ ਸਿੰਘ ਸ਼ੇਰਾ ਨੇ ਕਿਹਾ ਕਿ ਕਲੋਨੀ ਦੇ ਨੌਜਵਾਨਾਂ ਨੇ ਆਪਣੇ ਆਲੇ-ਦੁਆਲੇ ਦੀ ਬਿਹਤਰੀ ਦਾ ਬੀੜਾ ਚੁੱਕਿਆ ਹੋਇਆ ਹੈ। ਇਸੇ ਲੜੀ ਤਹਿਤ ਪਾਰਕ ਵਿੱਚ ਉੱਗੇ ਨਦੀਨ ਅਤੇ ਘਾਹ ਨੂੰ ਸਾਫ ਕੀਤਾ।
ਇਸ ਮੌਕੇ ਰਵੇਲ ਸਿੰਘ ਕਾਲਾ, ਨਵਦੀਪ ਸਿੰਘ ਚਾਨੀ, ਵਿਕਾਸ ਗੋਇਲ, ਸ਼ਿਵ ਸਿੰਘ ਤੇਜੇ, ਹਰਕਮਲ ਟਿੰਕੂ, ਨੀਲ ਕਮਲ ਰਿੰਕਾ, ਮਦਨ ਲਾਲ ਮੱਦੀ ਨੇ ਵੀ ਹਾਜ਼ਰੀ ਲਗਵਾਈ।