ਘੱਗਰ ਦਰਿਆ ਦੇ ਪੁੱਲ ਥੱਲੇ ਫਸੀ ਬੂਟੀ, ਲੋਕਾਂ ਦੇ ਸ਼ਾਹ ਸੁੱਕੇ ਭਗਵੰਤ ਮਾਨ ਨੇ ਕਿਸਾਨਾਂ ਨਾਲ ਲਾਇਆ ਧਰਨਾ
ਜਗਤਾਰ ਸਿੰਘ
ਸ਼ਤਰਾਣਾ 31 ਜੁਲਾਈ 2021 - ਘੱਗਰ ਦਰਿਆ ਦੇ ਪੁੱਲ ਥੱਲੇ ਫਸੀ ਬੂਟੀ ਦੇ ਕਾਰਨ ਹਲਕਾ ਸ਼ੁਤਰਾਣਾ ਦੇ ਕਈ ਪਿੰਡਾਂ ਦੇ ਲੋਕਾਂ ਦੇ ਸਾਹ ਸੁੱਕੇ ਹੋਏ ਹਨ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਵਿਚ ਹਲਕਾ ਸ਼ਤਰਾਣਾ ਦੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਦੇਰ ਰਾਤ ਧਰਨਾ ਲਾਇਆ ਗਿਆ ਸੀ। ਪ੍ਰਸ਼ਾਸਨ ਨੇ ਭਰੋਸਾ ਦੁਆਇਆ ਸੀ ਕਿ ਸਵੇਰੇ ਪੁਲ ਦੀ ਸਫਾਈ ਕਰਵਾ ਦਿੱਤੀ ਜਾਵੇਗੀ।
ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਜੇਕਰ ਪ੍ਰਸ਼ਾਸਨ ਕੋਈ ਢਿੱਲ ਵਰਤਦਾ ਹੈ ਤਾਂ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਮੁੜ ਧਰਨੇ ਤੇ ਬੈਠ ਜਾਵੇਗੀ। ਜਿੰਨਾ ਚਿਰ ਪ੍ਰਸ਼ਾਸਨ ਵੱਲੋਂ ਸੁਚਾਰੂ ਢੰਗ ਨਾਲ ਨਿਕਾਸ ਨਹੀਂ ਕੀਤਾ ਜਾਂਦਾ ਕਿਸਾਨਾਂ ਵੱਲੋਂ ਪਾਲੀ ਫ਼ਸਲ ਡੁੱਬਣ ਦੀ ਕਗਾਰ ਤੇ ਹੈ ਪਰ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਹਜ਼ਾਰਾਂ ਏਕੜ ਫ਼ਸਲ ਘੱਗਰ ਦਰਿਆ ਦੀ ਮਾਰ ਹੇਠ ਆ ਜਾਦੀ ਹੈ ਜਿਸ ਨਾਲ ਇਲਾਕਾ ਨਿਵਾਸੀਆਂ ਦਾ ਸਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਸਰਕਾਰ ਨੂੰ ਇਸ ਦੇ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ।