ਬਲਾਕ ਪੰਜਗਰਾਈਆਂ ਦੇ 300 ਲੋਕਾਂ ਨੇ ਕੋਵਿਡ ਟੈਸਟ ਕਰਵਾਏ
ਹਰਮਿੰਦਰ ਸਿੰਘ ਭੱਟ
ਸੰਦੌੜ 31 ਜੁਲਾਈ 2021 - ਸਿਵਲ ਸਰਜਨ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੋਵਿਡ ਨੂੰ ਚਲਦਾ ਕਰਨ ਲਈ ਕੰਮ ਜੰਗੀ ਪੱਧਰ ਤੇ ਜਾਰੀ ਹੈ ਇਸੇ ਤਹਿਤ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ 300 ਲੋਕਾਂ ਦੇ ਸੈਪਲ ਲਏ ਗਏ, ਅੱਜ ਬਲਾਕ ਭਰ ਦੇ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ.ਗੀਤਾ ਵੱਲੋਂ ਵੱਖ ਵੱਖ ਪਿੰਡਾਂ ਦੇ ਵਿੱਚ ਟੈਸਟ ਕੈੰਪਾਂ ਦਾ ਨਰੀਖਣ ਕੀਤਾ ਗਿਆ, ਉਹਨਾਂ ਦੱਸਿਆ ਕੇ ਟੀਮਾਂ ਵੱਲੋਂ ਜਿੱਥੇ ਪਿੰਡਾਂ ਵਿੱਚ ਕੈਂਪ ਲਗਾਏ ਗਏ ਹਨ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਸਿਹਤ ਟੀਮਾਂ ਲੋਕਾਂ ਦੇ ਬਚਾਅ ਲਈ ਇੰਨੀਆਂ ਤਤਪਰ ਹਨ ਆਨ ਸਾਈਟ ਤੇ ਜਾ ਕਿ ਕੰਮ ਕਰਦੇ ਕਾਮਿਆਂ ਦੇ ਟੈਸਟ ਵੀ ਕੀਤੇ ਗਏ ਹਨ।
ਇਸ ਮੌਕੇ ਐਸ. ਐਮ ਓ. ਡਾ.ਗੀਤਾ ਨੇ ਕਿਹਾ ਕੇ ਸਾਰੇ ਲੋਕਾਂ ਨੂੰ ਕੋਵਿਡ 19 ਦੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਕੋਵਿਡ ਤੋਂ ਬਚਾਅ ਦੀਆਂ ਸਾਵਧਾਨੀਆਂ ਜਰੂਰ ਰੱਖਣੀਆਂ ਚਾਹੀਦੀਆਂ ਹਨ, ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਵੈਕਸੀਨ ਵੀ ਲਗਵਾਉਣੀ ਚਾਹੀਦੀ ਹੈ, ਪਿੰਡ ਮਿੱਠੇਵਾਲ ਵਿਖੇ ਸੈਪਲ ਕਰਨ ਮੌਕੇ ਸਰਪੰਚ ਹਰਪਾਲ ਸਿੰਘ, ਐਸ ਆਈ ਸਤਿੰਦਰ ਸਿੰਘ ਬਮਾਲ,ਹਰਭਜਨ ਸਿੰਘ, ਸੀ. ਐਚ. ਓ ਗਿਤਾਜ਼ਲੀ ਜੋਸ਼ੀ, ਰਾਜੇਸ਼ ਰਿਖੀ, ਗੁਰਦੀਪ ਕੌਰ, ਆਂਗਨਵਾੜੀ ਵਰਕਰ ਕਮਲਜੀਤ ਕੌਰ, ਜਸਵੀਰ ਕੌਰ ਵੀ ਹਾਜ਼ਰ ਸਨ।