ਸ਼ਹੀਦੀ ਊਧਮ ਸਿੰਘ ਨੂੰ ਸੁਲਨਾਤਪੁਰ ਵਾਸੀਆਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ, ਪੰਜਾਬੀਆਂ ਨੂੰ ਕੀਤੀ ਖਾਸ ਅਪੀਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 31 ਜੁਲਾਈ 2021 - ਆਜ਼ਾਦੀ ਦੇ ਸਮੇਂ ਦਾ ਪਰਵਾਨਾ ਸ਼ਹੀਦ ਊਧਮ ਸਿੰਘ ਭਾਰਤ ਨੂੰ ਅੰਗਰੇਜਾਂ ਨੇ ਲਗਭਗ ਇਕ ਲੰਮੀ ਸਦੀ ਤੋਂ ਆਪਣੀ ਮੂੱਠੀ ਦੇ ਵਿਚ ਜਕੜਿਆ ਹੋਇਆ ਸੀ ਭਾਰਤ ਨੂੰ ਅੰਗਰੇਜ਼ੀ ਤਾਕਤਾਂ ਤੋਂ ਆਜ਼ਾਦ ਕਰਵਾਓਣ ਦੇ ਲਈ ਸੂਰਵੀਰਾਂ ਯੋਧਿਆਂ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕਰ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿਚ ਚਲੇ ਜਾਈਏ ਤਾਂ ਭਾਰਤ ਦੇ ਪੰਜਾਬ ਦੇ ਸ਼ਹੀਦਾਂ ਦੀਆਂ ਅਣਖ ਦੀਆਂ ਮਿਸ਼ਾਲਾਂ ਆਮ ਸੁਨਣ ਨੂੰ ਮਿਲਦੀਆਂ ਹਨ,,,, ਏਨਾ ਮਹਾਨ ਯੋਧਿਆਂ ਦੀ ਗੱਲ ਕਰੀਏ ਤਾ ਸ਼ਹੀਦ ਊਧਮ ਸਿੰਘ ਉਰਫ ਉਦ੍ਹੇ ਸਿੰਘ ਰਾਮ ਮੁਹੰਮਦ ਸਿੰਘ ਆਜ਼ਾਦ ਦਾ ਨਾਮ ਸਭ ਤੋਂ ਪਹਿਲਾਂ ਆਓਂਦਾ ਹੈ 21 ਸਾਲਾਂ ਬਾਅਦ ਓਨਾ ਨੇ ਜਲਿਆਵਾਲੇ ਖੂਨੀ ਸਕੇ ਦਾ ਬਦਲਾ ਲੰਡਨ ਵਿਚ ਜਾ ਅਡਵਾਇਰ ਨੂੰ ਖਤਮ ਕਰ ਕੇ ਲਿਆ।
ਦੇਸ਼ ਦੀ ਖਾਤਿਰ ਲੰਬੀ ਲੜਾਈ ਲੜਦਿਆਂ 31 ਜੁਲਾਈ ਨੂੰ ਬੁੱਧਵਾਰ ਸਵੇਰੇ 9 ਵਜੇ ਊਧਮ ਸਿੰਘ ਨੂੰ ਪਨਵਿਲ ਜੇਲ ਦੇ ਵਿਚ ਫਾਂਸੀ ਦੀ ਸਜਾ ਸੁਣਾ ਦਿੱਤੀ ਗਈ ਅੱਜ ਦੇਸ਼ ਭਰ ਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ 31 ਜੁਲਾਈ ਮਨਾਇਆ ਜਾ ਰਿਹਾ ਹੈ,,,, ਉਧਰ ਹੀ ਸੁਲਤਾਨਪੁਰ ਲੋਧੀ ਵਿਚ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਅੱਜ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਮੌਕੇ ਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਪੁਹੰਚੇ ਅਤੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪੰਜਾਬੀਆਂ ਨੂੰ ਖਾਸ ਅਪੀਲ ਕੀਤੀ,,, ਉਨ੍ਹਾਂ ਨੌਜਵਾਨਾਂ ਨੂੰ ਵੀ ਮਹਾਨ ਯੋਧਿਆਂ ਦੇ ਜੀਵਨ ਤੇ ਚੱਲਣ ਦਾ ਸੰਦੇਸ਼ ਦਿੱਤਾ ਤਾਂ ਜੋ ਆਉਣ ਵਾਲੇ ਸਮੇ ਵਿੱਚ ਪੰਜਾਬ ਦੀ ਨੁਹਾਰ ਨੂੰ ਮੁੜ ਤੋਂ ਬਦਲਿਆ ਜਾ ਸਕੇ ।