ਏਮਜ਼ ਬਠਿੰਡਾ ’ਚ ਐਕਸੀਲੈਂਸ ਸੈਂਟਰ ਬਣਾਉਣ ਲਈ ਸਹਿਮਤੀ ਪੱਤਰ ਤੇ ਦਸਤਖ਼ਤ
ਅਸ਼ੋਕ ਵਰਮਾ
ਬਠਿੰਡਾ, 31 ਜੁਲਾਈ2021:ਏਮਜ ਬਠਿੰਡਾ ’ਚ ਸਟਾਫ ਨਰਸਾਂ ਲਈ ‘ਸਾਹ ਥੈਰੇਪਿਸਟਾਂ’ ਵਜੋਂ ਜਾਣੇ ਜਾਂਦੇ ਛੋਟੀ-ਮਿਆਦ ਦੇ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨੂੰ ਪ੍ਰਬੰਧਕਾਂ ਨੇ ਇਤਿਹਾਸ ਰਚਨਾ ਕਰਾਰ ਦਿੱਤਾ ਹੈ। ਇਸ ਦਾ ਮਕਸਦ ਆਈ.ਸੀ.ਯੂ ਪ੍ਰਬੰਧਨ ਅਤੇ ਵੈਂਟੀਲੇਟਰ ਚ ਕਾਰਜਸ਼ੀਲ ਨਰਸਾਂ ਨੂੰ ਸਿਖਲਾਈ ਦੇਣਾ ਹੈ । ਇਸ ਤਰ੍ਹਾਂ ਸਿਖਲਾਈ ਪ੍ਰਾਪਤ ਸਟਾਫ ਕਿ੍ਰਟੀਕਲ ਕੇਅਰ ਵਿਚ ਨਰਸਾਂ ਦੀ ਘਾਟ ਖਤਮ ਕਰੇਗਾ ਅਤੇ ਭਵਿੱਖ ’ਚ, ਕੋਵਿਡ-19 ਦੀਆਂ ਲਹਿਰਾਂ ਦਾ ਮੁਕਾਬਲਾ ਕਰਨ ਵਿਚ ਬੇਹੱਦ ਸਹਾਈ ਹੋਵੇਗਾ। ਇਸ ਸਬੰਧ ’ਚ ਏਮਜ਼ ਬਠਿੰਡਾ, ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਅਧਿਕਾਰੀਆਂ ਵਿਚਕਾਰ ਸਿਹਤ ਦੇ ਖੇਤਰ ’ਚ ਇੱਕ ਸੈਂਟਰ ਆਫ ਐਕਸੀਲੈਂਸ (ਸੀ.ਓ.ਈ.) ਸਥਾਪਤ ਕਰਨ ਲਈ ਸਮਝੌਤਾ ਪੱਤਰ ‘ਤੇ ਦਸਤਖਤ ਕੀਤੇ ਹਨ।
ਇਸ ਸੈਂਟਰ ਵਿੱਚ ਸ਼ੁਰੂ ਹੋਣ ਵਾਲਾ ਪਹਿਲਾ ਪ੍ਰਾਜੈਕਟ ਸਾਹ ਥੈਰੇਪਿਸਟ ਹੈ ਜਿਸ ਵਿਚ ਪੂਰੇ ਪੰਜਾਬ ਦੀਆਂ ਨਰਸਾਂ ਨੂੰ 3 ਮਹੀਨਿਆਂ ਦੇ ਮੁਫਤ ਰਿਹਾਇਸ਼ੀ ਕੋਰਸ ਤਹਿਤ, ਏਮਜ ਬਠਿੰਡਾ ਵਿਖੇ ਕਰਟੀਕਲ ਕੇਅਰ, ਆਈਸੀਯੂ ਪ੍ਰਬੰਧਨ ਅਤੇ ਵੈਂਟੀਲੇਟਰ ਦੀ ਸਿਖਲਾਈ ਦਿੱਤੀ ਜਾਏਗੀ। ਸਿਖਲਾਈ ਮੁਕੰਮਲ ਹੋਣ ਤੋਂ ਬਾਅਦ, ਇਨ੍ਹਾਂ ਨਰਸਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਜਿੰਨ੍ਹਾਂ ਦੇ ਅਧਾਰ ਤੇ ਪੰਜਾਬ ਘਰ ਘਰ ਰੋਜਗਾਰ ਅਤੇ ਕਰੋਬਾਰ ਮਿਸ਼ਨ ਵੱਲੋੀ ਦੇਸ਼ ਦੇ ਵੱਡੇ ਹਸਪਤਾਲਾਂ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਏਮਜ਼ ਬਠਿੰਡਾ ਦੇ ਡਾਇਰੈਕਟਰ ਪ੍ਰੋਫੈਸਰ ਡਾ. ਡੀ. ਕੇ. ਸਿੰਘ ਇਸ ਪ੍ਰਜੈਕਟ ਨਾਲ ਜੁੜੇ ਵੱਖ ਵੱਖ ਮੁੱਦਿਆਂ ਅਤੇ ਸਿਖਲਾਈ ਪ੍ਰਾਪਤ ਮਨੁੱਖੀ ਸਰੋਤਾਂ ਦੇ ਮਾਮਲੇ ਵਿਚ ਕੋਵਿਡ-19 ਮਹਾਂਮਾਰੀ ਦੀਆਂ ਸਿਹਤ ਸੰਭਾਲ ਖੇਤਰ ਨਾਲ ਸਬੰਧਤ ਸੀਮਾਵਾਂ ਬਾਰੇ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਾਡੇ ਦੇਸ਼ ਨੂੰ ਸਿਖਲਾਈ ਪ੍ਰਾਪਤ ਮਨੁੱਖੀ ਸਰੋਤ ਦੀ ਘਾਟ ਨੂੰ ਭਰਨ ਵਿੱਚ ਸਹਾਇਤਾ ਕਰੇਗਾ ਅਤੇ ਨਾਜੁਕ ਦੇਖਭਾਲ ਕਰਨ ਵਾਲੇ ਡਾਕਟਰਾਂ ਦੀ ਸੀਮਤ ਗਿਣਤੀ ਨੂੰ ਪੂਰਾ ਕਰਨ ’ਚ ਵੀ ਸਹਾਈ ਹੋਵੇਗਾ। ਡਾਇਰੈਕਟਰ ਰੁਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਹਰਪ੍ਰੀਤ ਸੂਦਨ ਨੇ ਪੰਜਾਬ ਸਰਕਾਰ ਤਰਫੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਇਸ ਪ੍ਰਾਜੈਕਟ ਦੇ ਨੋਡਲ ਅਫਸਰ ਕਮ ਪ੍ਰੋਜੈਕਟ ਕੋਆਰਡੀਨੇਟਰ, ਡਾ. ਕੰਵਲਜੀਤ ਸਿੰਘ ਨੇ ਸਭਨਾਂ ਦਾ ਧੰਨਵਖਾਦ ਕਰਦਿਆਂ ਪ੍ਰੋਜੈਕਟ ਨੂੰ ਕੋਵਿਡ -19 ਮਹਾਂਮਾਰੀ ਨਾਲ ਲੜਨ ਵਿੱਚ ਇੱਕ ਨੂੰ ਅਹਿਮ ਕਰਾਰ ਦਿੱਤਾ। ਇਸ ਮੌਕੇ ਕਰਨਲ ਦਵਿੰਦਰ ਰਾਵਤ, ਡੀਨ ਪ੍ਰੋ: ਸਤੀਸ਼ ਗੁਪਤਾ, ਏਡੀਸੀ ਬਠਿੰਡਾ ਪਰਮਵੀਰ ਸਿੰਘ, ਏਮਜ਼ ਬਠਿੰਡਾ ਦੇ ਫੈਕਲਟੀ ਮੈਂਬਰ ਅਤੇ ਪੰਜਾਬ ਤੇ ਕੇਂਦਰ ਸਰਕਾਰ ਦੇ ਅਧਿਕਾਰੀ ਹਾਜ਼ਰ ਸਨ।