ਬਸਪਾ ਤੇ ਅਕਾਲੀ ਦਲ ਵੱਲੋਂ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ
- ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਵਿੱਚ ਬਸਪਾ ਤੇ ਅਕਾਲੀ ਦਲ ਗਠਜੋੜ ਦੀ ਸਰਕਾਰ ਬਣਾਉਣ ਦਾ ਅੱਜ ਦੇ ਸ਼ਹੀਦੀ ਦਿਹਾੜੇ ਤੇ ਸੰਕਲਪ ਕੀਤਾ
ਨਵਾਂਸ਼ਹਿਰ 31 ਜੁਲਾਈ 2021 - ਬੰਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੀ ਸਮੁੱਚੀ ਲੀਡਰਸ਼ਿਪ ਵਲੋਂ ਅਕਾਲੀ ਦਲ ਵਲੋਂ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਤੇ ਬਸਪਾ ਪੰਜਾਬ ਦੇ ਸਕੱਤਰ ਪ੍ਰਵੀਨ ਬੰਗਾ ਸਕੱਤਰ ਇੰਚਾਰਜ ਵਿਧਾਨ ਸਭਾ ਹਲਕਾ ਬੰਗਾ ਨਵਾਂਸ਼ਹਿਰ ਤੇ ਫਗਵਾੜਾ ਦੀ ਅਗਵਾਈ ਵਿਚ ਪਿੰਡ ਕਟਾਰੀਆਂ ਵਿਖੇ ਸਥਾਪਿਤ ਸ ਉਧਮ ਸਿੰਘ ਜੀ ਦੇ ਸਥਾਪਿਤ ਬੁੱਤ 'ਤੇ ਸ਼ਰਧਾਂਜਲੀ ਭੇਂਟ ਕੀਤੀ ਇਸ ਮੌਕੇ ਤੇ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਨੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਖਿਆ।
ਉਨ੍ਹਾਂ ਦੀ ਸ਼ਹਾਦਤ ਦੀ ਬਦੌਲਤ ਸਾਡੇ ਵਰਗਿਆਂ ਨੂੰ ਵਿਧਾਇਕ ਬਣਨ ਦਾ ਮੌਕਾ ਮਿਲਿਆ ਹੈ ਦੇਸ਼ ਤੇ ਲੰਬਾ ਸਮਾਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਨਹੀਂ ਕੀਤਾ ਅਜ ਲੋੜ ਹੈ ਸ਼ਹੀਦਾਂ ਦੀ ਸੋਚ ਨੂੰ ਪੰਜਾਬ ਵਿਚ ਪੁਰਾ ਕਰਨ ਲਈ ਲਈ ਗਠਜੋੜ ਦੀ ਸਰਕਾਰ ਬਣਾਉਣ ਦਾ ਸੰਕਲਪ ਲਿਆ ਜਾਵੇ ਬਸਪਾ ਆਗੂ ਪ੍ਰਵੀਨ ਬੰਗਾ ਨੇ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਆਖਿਆ ਭਾਰਤ ਵਿਚ ਸਭ ਤੋਂ ਵੱਡੇ ਸੁਬੇ ਉਂਤਰ ਪ੍ਰਦੇਸ਼ ਵਿੱਚ ਪਹਿਲੀਂ ਵਾਰ ਭੈਣ ਕੁਮਾਰੀ ਮਾਇਆਵਤੀ ਦੀ ਅਗਵਾਈ ਵਿਚ ਸਰਕਾਰ ਬਣੀ ਸੀ ਤਾ ਪੰਜਾਬੀ ਵਸੋਂ ਵਾਲੇ ਇਲਾਕੇ ਦੇ ਰੁਦਰਪੁਰ ਨੂੰ ਸ਼ਹੀਦ ਸ ਉਧਮ ਸਿੰਘ ਜ਼ਿਲਾ ਬਣਾ ਕੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਕੋਸ਼ਿਸ਼ ਕੀਤੀ।
ਪੰਜਾਬ ਵਿੱਚ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਵਿੱਚ ਬਸਪਾ ਤੇ ਅਕਾਲੀ ਦਲ ਗਠਜੋਡ਼ ਦੀ ਸਰਕਾਰ ਬਣਾਉਣ ਦਾ ਅੱਜ ਦੇ ਸ਼ਹੀਦੀ ਦਿਹਾੜੇ ਤੇ ਸੰਕਲਪ ਕਰੀਏ ਜ਼ਿਲਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਸਤਨਾਮ ਸਿੰਘ ਲਾਦੀਆ ਜ਼ਿਲਾ ਪ੍ਰਧਾਨ ਕਿਸਾਨ ਵਿੰਗ, ਸੋਹਣ ਲਾਲ ਢੰਡਾ ਜ਼ਿਲਾ ਪ੍ਰਧਾਨ ਐਸ ਸੀ ਸੈਲ, ਅਕਾਲੀ ਦਲ ਦੇ ਆਗੂ ਸਰਪੰਚ ਨਵਦੀਪ ਸਿੰਘ ਅਨੋਖਰਵਾਲ,ਵਨੀਤ ਸਰੋਆ ਜਨਰਲ ਸਕੱਤਰ ਯੂਥ ਅਕਾਲੀ ਦਲ, ਚੰਨੀ ਭਰੋਲੀ ਕੋਮੀ ਜਨਰਲ ਸਕੱਤਰ ਯੂਥ ਅਕਾਲੀ ਦਲ,ਜੈ ਪਾਲ ਸੁੰਡਾ ਪ੍ਰਧਾਨ ਹਲਕਾ ਬੰਗਾ ਬੀਐਸਪੀ,ਹਰਜੀਤ ਸਿੰਘ ਸੰਧਵਾ ਸਰਕਲ ਪ੍ਰਧਾਨ, ਗੁਰਮਿੰਦਰ ਸਿੰਘ ਡਿੰਪਲ ਮੱਲ੍ਹਾ, ਸੁਖਦੇਵ ਰਾਜ ਮੱਲ੍ਹਾ, ਬਲਵੀਰ ਸਿੰਘ ਲਾਦੀਆਂ, ਤਰਸੇਮ ਲਾਲ ਝੱਲੀ ਹੀਉੰ, ਜਸਵਿੰਦਰ ਸਿੰਘ ਮਾਨ ਐਮ ਸੀ, ਜੀਤ ਸਿੰਘ ਭਾਟੀਆ ਐਮ ਸੀ, ਰਮਨ ਕੁਮਾਰ ਬੰਗਾ, ਸੁਰਜੀਤ ਸਿੰਘ ਕੰਗਰੌੜ, ਮੁਖਤਿਆਰ ਸਿੰਘ ਕੰਗਰੌੜ, ਚੇਤਨ ਕੰਗਰੌੜ, ਸ਼ਿੰਦਾ ਜਾਪਾਨੀ ਚੇਤਾ, ਸੁਰਜੀਤ ਸਿੰਘ ਚੇਤਾ, ਨਵਦੀਪ ਸਿੰਘ ਸੰਧਵਾ, ਨੇ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਕਰਦੇ ਹੋਏ ਉਨ੍ਹਾਂ ਦੇ ਅਸੂਲਾਂ ਤੇ ਪਹਿਰਾ ਦੇਣ ਦੀ ਅਪੀਲ ਕੀਤੀ ਇਸ ਮੌਕੇ ਤੇ ਸਾਬਕਾ ਸਰਪੰਚ ਅਮਰ ਸਿੰਘ , ਮਹਿੰਦਰ ਪਾਲ ਪਟਵਾਰੀ, ਇੰਦਰਜੀਤ ਅਟਾਰੀ,ਬੀਬੀ ਪਰਮਿੰਦਰ ਕੌਰ ਕੰਗਰੋੜ , ਤਲਵਿੰਦਰ ਸਿੰਘ, ਨਵਜੋਤ ਸਿੰਘ ਜੱਖੂ, ਗੁਰਦਿਆਲ ਦੋਸਾਂਝ ਕੁਲਦੀਪ ਬਹਿਰਾਮ ,ਦੇਸ਼ ਰਾਜ ਬਸਰਾ, ਤੋਂ ਇਲਾਵਾ ਵੱਡੀ ਗਿਣਤੀ ਗਠਜੋੜ ਦੇ ਵਰਕਰ ਤੇ ਸਮਰੱਥਕਾ ਨੇ ਸ਼ਹੀਦਾਂ ਨੂੰ ਨਮਨ ਕੀਤਾ।