ਭਾਰਤ ਨੇ ਹਾਕੀ 'ਚ ਇੰਗਲੈਂਡ ਨੂੰ ਹਰਾਇਆ, ਸੈਮੀ-ਫਾਈਨਲ 'ਚ ਪੁੱਜਿਆ
ਟੋਕੀਓ, 1 ਅਗਸਤ 2021 - ਹਾਕੀ ਵਿਚ ਭਾਰਤ ਨੇ ਇੰਗਲੈਂਡ ਦੀ ਟੀਮ ਹਰਾ ਕੇ ਟੋਕੀਓ ਓਲੰਪਿਕ ਦੇ ਸੈਮੀ-ਫਾਈਨਲ 'ਚ ਦਾਖਲਾ ਪਾ ਲਿਆ ਹੈ। ਭਾਰਤ ਨੇ ਇੰਗਲੈਂਡ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਨਾਲ ਹਰਾਇਆ। ਭਾਰਤੀ ਟੀਮ ਵਲੋਂ ਖੇਡਦਿਆਂ ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਹਾਰਦਿਕ ਸਿੰਘ ਵਲੋਂ ਇੱਕ- ਇਕ ਗੋਲ ਕੀਤਾ।
ਇੱਥੇ ਜ਼ਿਕਰਯੋਗ ਹੈ 1980 ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਓਲੰਪਿਕ ਵਿਚ ਹਾਕੀ ਦੇ ਸੈਮੀ-ਫਾਈਨਲ ਵਿਚ ਪ੍ਰਵੇਸ਼ ਕਰਕੇ ਇਤਿਹਾਸ ਰਚਿਆ ਹੈ।