ਭਾਰਤੀ ਔਰਤਾਂ ਦੀ ਹਾਕੀ ਟੀਮ ਨੇ ਤਿੰਨ ਵਾਰ ਦੀ ਉਲੰਪਿਕ ਜੇਤੂ ਆਸਟ੍ਰੇਲੀਆ ਨੂੰ ਹਰਾਇਆ, ਪੁੱਜੀ ਸੈਮੀ-ਫਾਈਨਲ 'ਚ
ਟੋਕੀਓ, 2 ਅਗਸਤ 2021 - ਟੋਕੀਓ ਉਲੰਪਿਕ ਵਿਚ ਇਤਿਹਾਸ ਰਚਦਿਆਂ ਭਾਰਤੀ ਔਰਤਾਂ ਦੀ ਹਾਕੀ ਟੀਮ ਨੇ ਤਿੰਨ ਵਾਰ ਦੀ ਉਲੰਪਿਕ ਜੇਤੂ ਆਸਟ੍ਰੇਲੀਆ ਨੂੰ ਹਰਾ ਕੇ ਸੈਮੀ-ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ ਹੈ। ਭਾਰਤੀ ਔਰਤਾਂ ਦੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟ੍ਰੇਲੀਆ ਟੀਮ ਨੂੰ 0 ਦੇ ਮੁਕਾਬਲੇ 1 ਗੋਲ ਨਾਲ ਹਰਾ ਦਿੱਤਾ।
ਭਾਰਤ ਵਲੋਂ ਖੇਡਦਿਆਂ ਪੰਜਾਬਣ ਮੁਟਿਆਰ ਗੁਰਜੀਤ ਕੌਰ ਮਿਆਦੀ ਕਲਾਂ ਪਨੈਲਟੀ ਕਾਰਨਰ ਮਾਹਿਰ ਨੇ ਇਕਲੌਤਾ ਗੋਲ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਉਲੰਪਿਕ ਵਿਚ ਪਹਿਲੀ ਵਾਰ ਸੈਮੀ ਫਾਈਨਲ ਵਿਚ ਪੁੱਜੀ ਹੈ।