"ਅੱਜ ਤੋਂ ਮੇਰੀ ਧੀ ਨੀ ਅਮਨਜੋਤ" - ਰਾਮੂਵਾਲੀਆ (ਵੀਡੀਓ ਵੀ ਦੇਖੋ)
ਨਵੀਂ ਦਿੱਲੀ, 2 ਅਗਸਤ 2021 - ਬਲਵੰਤ ਸਿੰਘ ਰਾਮੂਵਾਲੀਆ ਦੀ ਕੁੜੀ ਅਮਨਜੋਤ ਕੌਰ ਰਾਮੂਵਾਲੀਆ ਬੀ ਜੇ ਪੀ 'ਚ ਸ਼ਾਮਿਲ ਹੋ ਗਈ ਹੈ। ਅਮਨਜੋਤ ਕੌਰ ਤੋਂ ਬਿਨਾਂ ਹੋਰ ਅਕਾਲੀ ਲੀਡਰਾਂ ਜਿਵੇਂ ਕਿ ਗੁਰਪ੍ਰੀਤ ਸਿੰਘ, ਚੰਦ ਸਿੰਘ ਚੱਠਾ, ਚੇਤਨ ਮੋਹਨ ਜੋਸ਼ੀ, ਬਲਜਿੰਦਰ ਸਿੰਘ ਡਕੋਹਾ ਅਤੇ ਜਥੇਦਾਰ ਪ੍ਰੀਤਮ ਸਿੰਘ ਨੇ ਬੀ ਜੇ ਪੀ ਦਾ ਪੱਲਾ ਫੜਿਆ ਹੈ ਅਤੇ ਇਨ੍ਹਾਂ ਸਾਰਿਆਂ ਨੂੰ ਬੀ ਜੇ ਪੀ ਲੀਡਰ, ਗਜੇਂਦਰ ਸ਼ੇਖਾਵਤ ਅਤੇ ਤਰੁਣ ਚੁੱਘ ਨੇ ਪਾਰਟੀ 'ਚ ਸ਼ਾਮਿਲ ਕੀਤਾ।
ਅਮਨਦੀਪ ਦੇ ਬੀਜੇਪੀ ਦੇ ਸ਼ਾਮਿਲ ਹੋਣ 'ਤੇ ਬਲਵੰਤ ਸਿੰਘ ਰਾਮੂਵਾਲੀਆ ਬੋਲੇ ਕਿ ਉਹ ਉਨ੍ਹਾਂ ਦੀ ਧੀ ਨਹੀਂ ਹੈ, ਉਸ ਨਾਲ ਮੇਰਾ ਰਾਜਨੀਤਕ ਬਲਕਿ ਪਿਓ ਧੀ ਵਾਲਾ ਰਿਸ਼ਤਾ ਵੀ ਖਤਮ ਹੋ ਗਿਆ ਹੈ। ਹਲਾਂਕਿ ਉਨ੍ਹਾਂ ਕਿਹਾ ਕਿ ਕਾਗਜ਼ਾਂ 'ਚ ਉਨ੍ਹਾਂ ਦਾ ਪਿਓ-ਧੀ ਵਾਲਾ ਰਿਸ਼ਤਾ ਰਹੇਗਾ। ਪਰ ਉਨ੍ਹਾਂ ਦਾ ਉਸ ਨਾਲ ਰਿਸ਼ਤਾ ਹੁਣ ਖਤਮ ਹੈ।
ਰਾਮੂਵਾਲੀਆ ਨੇ ਅੱਗੇ ਕਿਹਾ ਕਿ ਉਸ ਨੂੰ ਆਪਣੀ ਧੀ ਦੇ ਬੀਜੇਪੀ 'ਚ ਸ਼ਾਮਿਲ ਹੋਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਉਹ ਤਾਂ ਆਪਣੇ ਪਿੰਡ ਆਏ ਹੋਏ ਨੇ ਅਤੇ ਆਪਣੀ ਫਸਲ ਦੀ ਸਾਂਭ-ਸੰਭਾਲ ਕਰ ਰਹੇ ਹਨ। ਪਰ ਉਨ੍ਹਾਂ ਕਿਹਾ ਕਿ ਉਸ ਦੀ ਧੀ ਨੇ ਦਸਮ ਪਿਤਾ ਨਾਲ ਧ੍ਰੋਹ ਕਮਾਇਆ ਹੈ।
ਰਾਮੂਵਾਲੀਆ ਨੇ ਕਿਹਾ ਇਹ ਬੀਜੇਪੀ ਵਾਲਿਆ ਦੀ ਕੋਈ ਬਹੁਤ ਵੱਡੀ ਸਾਜ਼ਿਸ਼ ਹੈ। ਉਸ ਦੀ ਧੀ ਨੇ ਬੀਜੇਪੀ 'ਚ ਸ਼ਾਮਿਲ ਹੋ ਕੇ ਖੁਦਕੁਸ਼ੀ ਕੀਤੀ ਹੈ। ਉਸ ਨੇ ਉਨ੍ਹਾਂ ਦੀ ਕੁੱਲ ਅਤੇ ਉਸ ਦੀ ਪੱਗ ਨੂੰ ਬਹੁਤ ਵੱਡਾ ਦਾਗ ਲਾਇਆ ਹੈ। ਮੈਂ ਉਸ ਨਾਲ ਆਪਣੇ ਸਾਰੇ ਹੀ ਸਬੰਧ ਤੋੜ ਰਿਹਾ ਹਾਂ। ਕਿਉਂਕਿ ਉਸ ਦੀ ਮਾਂ ਕੈਂਸਰ ਦੀ ਮਰੀਜ਼ ਹੈ ਅਤੇ ਉਹ ਉਦੋਂ ਤੋਂ ਹੀ ਰੋ ਰਹੀ ਹੈ ਕਿ ਉਸ ਦੀ ਧੀ ਨੇ ਇਹ ਕੀ ਕਰ ਦਿੱਤਾ ਹੈ।
ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨੇ ਕਿਸ ਨਾਲ ਰਾਇ ਕਰਕੇ ਇਹ ਕਦਮ ਚੁੱਕਿਆ ਹੈ।
ਵੀਡੀਓ ਵੀ ਦੇਖੋ...