← ਪਿਛੇ ਪਰਤੋ
ਐਨ.ਆਰ.ਆਈ. ਨੇ ਪਿੰਡ ਘੱਗਰ ਸਰਾਏ ਦੀ ਸਹੂਲਤ ਲਈ ਰੱਖਿਆ ਜੰਝ ਘਰ ਦਾ ਨੀਂਹ ਪੱਥਰ
ਕੁਲਵੰਤ ਸਿੰਘ ਬੱਬੂ
ਰਾਜਪੁਰਾ 2 ਅਗਸਤ 2021 - ਸਬ ਡਵੀਜਨ ਵਿੱਚ ਪੈਂਦੇ ਪਿੰਡ ਘੱਗਰ ਸਰਾਏ ਦੇ ਜੰਮਪਲ ਜਗਤਾਰ ਸਿੰਘ ਜੱਗਾ ਯੂ.ਐਸ.ਏ. ਨੇ ਆਪਣੇ ਸਵਰਗ ਵਾਸੀ ਪਿਤਾ ਭਗਵਾਨ ਦਾਸ ਅਤੇ ਮਾਤਾ ਕਾਂਤਾ ਰਾਣੀ ਦੀ ਯਾਦ ਵਿੱਚ ਪਿੰਡ ਦੀ ਸਹੂਲਤ ਲਈ ਆਪਣੇ ਪਰਿਵਾਰ ਸਮੇਤ ਇੱਕ ਜੰਝ ਘਰ ਬਣਾਉਣ ਦਾ ਨੀਂਹ ਪੱਥਰ ਰੱਖਿਆ ।ਇਸ ਮੋਕੇ ਜਗਤਾਰ ਸਿੰਘ ਜੱਗਾ ਨੇ ਕਿਹਾ ਕਿ ਉਹਨਾ ਦੇ ਮਨ ਦਾ ਸੁਪਨਾ ਸੀ ਕਿ ਆਪਣੇ ਪਿੰਡ ਲਈ ਕੋਈ ਵੱਡਾ ਕਾਰਜ ਕਰਨ ਜਿਹੜਾ ਕਿ ਅੱਜ ਪੰਚਾਇਤ ਅਤੇ ਪਿੰਡ ਦੇ ਸਹਿਯੋਗ ਨਾਲ ਜੰਝ ਘਰ ਬਣਾਉਣ ਦਾ ਨੀਂਹ ਪੱਥਰ ਰੱਖ ਕੇ ਪੂਰਾ ਕਰਨ ਜਾ ਰਹੇ ਹਨ ।ਉਹ ਵਿਦੇਸ਼ਾਂ ਦੀ ਧਰਤੀ ਤੇ ਇਸ ਕੰਮ ਨੂੰ ਜਲਦੀ ਨਿਪਰੇ ਚੜਾਉਣ ਲਈ ਹੋਰ ਸ਼ਖਤ ਮਿਹਨਤ ਕਰਨਗੇ ।ਉਹਨਾ ਦੇ ਭਰਾ ਐਸ.ਡੀ.ਓ. ਪਵਨ ਕੁਮਾਰ ਨੇ ਵੀ ਇਸ ਜੰਝ ਘਰ ਨੂੰ ਬਣਾਉਣ ਲਈ ਪੂਰਾ ਭਰੋਸਾ ਦਿਵਾਇਆ ।ਇਸ ਮੋਕੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਮੋਹਤਬਰ ਵਿਅਕਤੀ ਸਨ ।
Total Responses : 936