ਰੂਪਨਗਰ: ਨਗਰ ਕੌਂਸਲ ਵਲੋਂ ਨੁੱਕੜ ਨਾਟਕ ਰਾਹੀਂ ਸ਼ਹਿਰ ਨੂੰ ਸਾਫ ਸੁੱਥਰਾ ਰੱਖਣ ਲਈ ਜਾਗਰੂਕ ਕੀਤਾ
ਹਰੀਸ਼ ਕਾਲੜਾ
- ਪ੍ਰਧਾਨ ਸੰਜੇ ਵਰਮਾ ਨੇ ਲੋਕਾਂ ਨੂੰ ਸਵੱਛਤਾ ਬਾਰੇ ਸਹੁੰ ਚੁੱਕਾਈ
ਰੂਪਨਗਰ, 02 ਅਗਸਤ 2021:ਨਗਰ ਕੌਂਸਲ ਰੂਪਨਗਰ ਵਲੋਂ ਸਵੱਛਤਾ ਸੰਕਲਪ, ਦੇਸ਼ ਕਾ ਹਰ ਰਵੀਵਾਰ ਵਿਸ਼ੇਸ਼ ਮੁਹਿੰਮ ਤਹਿਤ ਸ਼ਹਿਰ ਦੇ ਸ਼ੇਖਾਂ ਮੁਹਲਾ ਵਿਖੇ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪ੍ਰਧਾਨ ਸੰਜੇ ਵਰਮਾ ਵਲੋਂ ਸਵੱਛਤਾ ਸੰਕਲਪ ਦੇ ਤਹਿਤ ਹਾਜ਼ਰ ਲੋਕਾਂ ਨੂੰ ਸਵੱਛਤਾ ਸਬੰਧੀ ਸਹੁੰ¯ਚੁੱਕਾਈ ਗਈ। ਜਿਸ ਵਿਚ ਆਪਣੇ ਸਮਾਜ ਦੀ ਸਵੱਛਤਾ ਸਬੰਧੀ ਪੂਰੀ ਜਿੰਮੇਵਾਰੀ ਨਿਭਾਉਣ, ਸਵੱਛਤਾ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ, ਕੂੜੇ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਉਸਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ ਵਿਚ ਮੱਦਦ ਕਰਨਾ, ਪਾਲੀਥੀਨ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਗੁਰੇਜ ਕਰਨ, ਬੂਟੇ ਲਗਾਉਣ, ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ, ਖੁੱਲ੍ਹੇ ਵਿਚ ਸੋਚ ਜਾਣ ਤੋਂ ਗੁਰੇਜ ਕਰਨ ਦੀ ਸਹੁੰ ਚੁੱਕਾਈ ਗਈ। ਇਸ ਮੌਕੇ ਨਾਟਕ ਟੀਮ ਵਲੋਂ ਵੀ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ ਦੁਆਲੇ ਸਫਾਈ ਰੱਖਣ ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁੱਥਰਾ ਰੱਖਣਾ ਸਭ ਦਾ ਫਰਜ ਬਣਦਾ ਹੈ, ਇਸ ਲਈ ਨਗਰ ਕੌਂਸਲ ਨੂੰ ਪੂਰਾ ਸਹਿਯੋਗ ਦੇਣ ਅਤੇ ਸਫਾਈ ਰੱਖਣ ਵੱਲ ਵਿਸ਼ੇਸ਼ ਧਿਆਨ ਦੇਣ, ਜਿਸ ਨਾਲ ਸਾਡਾ ਸ਼ਹਿਰ ਸੁੰਦਰ ਬਣਿਆ ਰਹੇ।
ਇਸ ਮੌਕੇ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਪੰਕਜ ਕੁਮਾਰ ਨੇ ਦੱਸਿਆ ਕਿ ਸੈਨੀਟੇਸ਼ਨ ਸ਼ਾਖਾ ਵਲੋਂ ਅਗਸਤ ਮਹੀਨੇ ਦੇ ਹਰ ਐਤਵਾਰ ਨੂੰ ਵੱਖ ਵੱਖ ਵਾਰਡਾਂ ਵਿਚ ਸਵੱਛਤਾ ਦੇ ਬਾਰੇ ਨੁੱਕੜ ਨਾਟਕ ਪੇਸ਼ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਉਣ, ਸਫਾਈ ਰੱਖਣ ਦੇ ਬਾਰੇ ਜਾਗਰੂਕ ਕੀਤਾ ਜਾਵੇਗੀ।
ਇਸ ਮੌਕੇ ਕੌਂਸਲਰ ਨੀਰੂ ਗੁਪਤਾ, ਮਦਨ ਗੁਪਤਾ, ਪਰਮਿੰਦਰ ਪਿੰਕਾ, ਕੌਂਸਲਰ ਜਸਵਿੰਦਰ ਕੌਰ, ਅਮਰਜੀਤ ਸਿੰਘ ਬਿੱਲਾ, ਭਰਤ ਵਾਲੀਆ, ਰਾਜੇਸ਼ ਸਹਿਗਲ, ਮਨਦੀਪ ਮੋਦਗਿਲ, ਸਤਨਾਮ ਭੋਲਾ, ਹਰੀਸ਼ ਭੋਲਾ, ਲਵਲੀ, ਭਾਵਨਾ, ਅਮਨਪ੍ਰੀਤ ਤੇ ਨਗਰ ਕੌਂਸਲ ਦਾ ਸਟਾਫ ਹਾਜ਼ਰ ਸੀ।