ਰੂਪਨਗਰ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵੱਲੋਂ ਸਕਾਲਰਸ਼ਿਪ ਲਈ 10 ਸਤੰਬਰ ਤੱਕ ਲਈਆਂ ਜਾਣਗੀਆਂ ਅਰਜ਼ੀਆਂ
ਹਰੀਸ਼ ਕਾਲੜਾ
ਰੂਪਨਗਰ 02 ਅਗਸਤ 2021: ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਸੈਣੀ ਭਵਨ ਰੂਪਨਗਰ ਵੱਲੋਂ ਪੇਸ਼ੇਵਰ ਤਕਨੀਕੀ ਵਿਦਿਅਕ ਸੰਸਥਾਵਾਂ 'ਚ ਦਾਖਲੇ ਲੈਣ ਵਾਲੇ ਵਿਦਿਆਰਥੀਆਂ ਨੂੰ ਸਾਲ 2021-22 ਦੌਰਾਨ ਸਕਾਲਰਸਿੱਪ ਦੇਣ ਲਈ ਟਰੱਸਟ ਦੀ ਮੀਟਿੰਗ ਚੇਅਰਮੈਨ ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰਸੱਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਦੱਸਿਆ ਕਿ ਸਾਲ 2021-22 ਦੌਰਾਨ ਸਕਾਲਰਸਿੱਪ ਦੇਣ ਲਈ ਅਰਜ਼ੀਆਂ 10 ਸਤੰਬਰ 2021 ਤੱਕ ਪ੍ਰਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਇਹ ਵਜੀਫ਼ੇ ਆਰਥਿਕ ਪੱਖੋ ਕਮਜ਼ੋਰ ਪਰਿਵਾਰਾਂ ਦੇ ਪੜਾਈ ਵਿੱਚ ਵਧਿਆ ਨਤੀਜੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ। ਅਰਜ਼ੀਆਂ ਦੇ ਫਾਰਮ ਸੈਣੀ ਭਵਨ ਰੂਪਨਗਰ ਤੋਂ ਕੰਮ ਵਾਲੇ ਦਿਨਾਂ ਦੌਰਾਨ ਸਵੇਰੇ 10 ਤੋਂ 1 ਵਜੇ ਤੱਕ ਪ੍ਰਾਪਤ ਕੀਤੇ ਜਾ ਸਕਦੇ ਹਨ।
ਪ੍ਰਧਾਨ ਰਾਜਿੰਦਰ ਸੈਣੀ ਨੇ ਇਹ ਵੀ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਟਰੱਸਟ ਵਲੋਂ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਦ੍ਰਿੜ ਬਣਾਉਣ ਦੇ ਉਦੇਸ਼ ਨਾਲ ਭਖਦੇ ਮਸਲਿਆਂ ਤੇ ਭਾਸ਼ਣ ਪ੍ਰਤਿਯੋਗਤਾ ਵੀ ਸੈਣੀ ਭਵਨ 'ਚ ਕਰਵਾਈ ਜਾਵੇਗੀ। ਪ੍ਰਤਿਯੋਗਤਾਵਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤਾ ਜਾਵੇਗਾ। ਇਸ ਸਾਲ ਭਾਸ਼ਣ ਪ੍ਰਤਿਯੋਗਤਾ ਅਤੇ ਵਜ਼ੀਫਿਆਂ ਦੀ ਵੰਡ ਅਕਤੂਬਰ ਦੇ ਪਹਿਲੇ ਪੰਦਰਵਾੜੇ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਟਰੱਸਟ ਵੱਲੋਂ ਬੀਤੇ ਸਾਲ 2020-21 ਦੌਰਾਨ ਵੱਖ ਵੱਖ ਸੰਸਥਾਵਾਂ ਵਿੱਚ ਦਾਖਲ ਲੈਣ ਵਾਲੇ ਵਿਦਿਆਰਥੀਆਂ ਨੂੰ 6 ਲੱਖ ਰੁਪਏ ਤੋਂ ਵੀ ਵੱਧ ਦੇ ਵਜੀਫੇ ਵੰਡੇ ਗਏ ਸਨ। ਇਸ ਸਾਲ ਵੀ ਟਰੱਸਟ ਵੱਲੋਂ ਇਸ ਤੋਂ ਵੱਧ ਰਕਮ ਦੇ ਵਜੀਫ਼ੇ ਦਿੱਤੇ ਜਾਣ ਦਾ ਪ੍ਰੋਗਰਾਮ ਹੈ।
ਮੀਟਿੰਗ ਵਿੱਚ ਟਰੱਸਟੀ ਡਾ. ਅਜਮੇਰ ਸਿੰਘ ਤਬੰੜ, ਅੇਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਡਾ. ਜਸਵੰਤ ਕੌਰ ਸੈਣੀ, ਬਹਾਦਰਜੀਤ ਸਿੰਘ, ਰਾਜੀਵ ਸੈਣੀ ਅਤੇ ਰਾਜਿੰਦਰ ਸਿੰਘ ਗਿਰਨ ਹਾਜ਼ਰ ਸਨ।