ਰੋਜ਼ਗਾਰ ਦਫਤਰ, ਰੂਪਨਗਰ ਵੱਲੋਂ ਜੀ.ਓ.ਜੀ ਰਾਹੀਂ ਨੌਜਵਾਨਾਂ ਲਈ ਸਹੂਲਤਾਂ ਸਬੰਧੀ ਕੈਂਪ
ਹਰੀਸ਼ ਕਾਲੜਾ
ਰੂਪਨਗਰ,02 ਅਗਸਤ 2021: ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਦਿਸ਼ਾ ਨਿਰਦੇਸ਼ਾਂ ਅਤੇ ਦਿਨੇਸ਼ ਵਸ਼ਿਸ਼ਟ ਵਧੀਕ ਡਿਪਟੀ ਕਮਿਸ਼ਨਰ (ਵਿ) ਕਮ ਮੁੱਖ ਕਾਰਜਕਾਰੀ ਅਫਸਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਦੀ ਯੋਗ ਅਗਵਾਈ ਹੇਠ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਜਿਲ੍ਹੇ ਦੇ ਬੇਰੋਜਗਾਰ ਨੋਜਵਾਨਾਂ ਨੂੰ ਰੁਜਗਾਰ ਮੁੱਹਈਆਂ ਕਰਵਾਉਣ ਦੇ ਅੱਣਥੱਕ ਯਤਨ ਕੀਤੇ ਜਾ ਰਹੇ ਹਨ।
ਜਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਬਿਊਰੋ, ਰੂਪਨਗਰ ਵੱਲੋਂ ਗਾਰਡੀਅਨ ਆਫ ਗਵਰਨਸ(ਜੀ.ਓ.ਜੀ), ਰੂਪਨਗਰ ਲਈ ਕੰਮ ਕਰ ਰਹੇ ਐਕਸ ਸਰਵਿਸ ਮੈਨਾਂ ਨੂੰ ਬਿਊਰੋ ਦੀਆਂ ਸੇਵਾਵਾਂ ਸਬੰਧੀ ਜਾਣਕਾਰੀ ਮੁਹੱਇਆ ਕਰਵਾਈ ਗਈ। ਜੀ.ਓ.ਜੀ ਵਲੋਂ ਹਰ ਪਿੰਡ ਵਿੱਚ ਨੌਜਵਾਨਾਂ ਅਤੇ ਹੋਰ ਲੋੜਵੰਦਾਂ ਨੂੰ ਪੰਜਾਬ ਸਰਕਾਰ ਦੀਆਂ ਸਹੂਲਤਾਂ ਘਰ ਘਰ ਤੱਕ ਪਹੁੰਚਾਈਆਂ ਜਾਂਦੀਆਂ ਹਨ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਦੀ ਕਰੀਅਰ ਕਾਉਂਸਲਰ ਸੁਪ੍ਰੀਤ ਕੌਰ ਵੱਲੋਂ ਹਾਜ਼ਰ ਹੋਏ ਐਕਸ ਸਰਵਿਸਮੈਨਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਰੋਜਗਾਰ ਸਹਾਇਤਾ, ਸਵੈ-ਰੋਜ਼ਗਾਰ ਸਕੀਮਾਂ, ਸਾਫਟ-ਸਕਿੱਲ ਟ੍ਰੇਨਿੰਗਾਂ, ਕੈਰੀਅਰ ਕਾਊਂਸਲਿੰਗ, ਵਿਦੇਸ਼ੀ ਮਾਈਗ੍ਰੇਸ਼ਨ ਸਬੰਧੀ ਗਾਈਡੈਂਸ ਅਤੇ ਆਨਲਾਈਨ ਰਜਿਸਟ੍ਰੇਸ਼ਨ ਬਾਰੇ ਗਾਈਡ ਕੀਤਾ ਤਾਂ ਜੋ ਇਹ ਸਾਰੀਆਂ ਮੁਫਤ ਸਹੂਲਤਾਂ ਦੀ ਜਾਣਕਾਰੀ ਹਰ ਪਿੰਡ ਦੇ ਨੌਜਵਾਨਾਂ ਤੱਕ ਪਹੁੰਚਾਈ ਜਾ ਸਕੇ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਵੱਖ-ਵੱਖ ਟਰੇਡਾਂ ਦੇ ਪ੍ਰਾਰਥੀਆਂ ਨੂੰ ਨੌਕਰੀਆਂ ਦੇਣ ਲਈ ਰੋਜ਼ਗਾਰ ਕੈਂਪ ਲਗਾਏ ਜਾਂਦੇ ਹਨ।
ਰੋਜ਼ਗਾਰ ਅਫਸਰ ਅਰੁਣ ਕੁਮਾਰ ਨੇ ਨੌਜਵਾਨਾਂ ਨੂੰ ਭਵਿੱਖ ਵਿੱਚ ਅਗੇ ਵੱਧਨ ਲਈ ਰੋਜਗਾਰ ਬਿਊਰੋ ਰੂਪਨਗਰ ਵੱਲੋਂ ਦਿੱਤਿਆਂ ਜਾਣ ਵਾਲਿਆਂ ਮੁਫਤ ਸੇਵਾਂਵਾ ਨਾਲ ਜੁੜੇ ਰਹਿਣ ਲਈ ਅਪੀਲ ਕੀਤਾ। ਉਨਾਂ ਵੱਲੋਂ ਦੱਸਿਆ ਗਿਆ ਕਿ ਪ੍ਰਾਰਥੀ ਇਸ ਦਫਤਰ ਵਿਖੇ ਪਹੁੰਚ ਕੇ ਵੱਖ-ਵੱਖ ਨੌਕਰੀਆਂ ਨੌਕਰੀਆਂ ਲਈ ਆਨਖ਼ਲਾਈਨ ਫਾਰਮ ਭਰਨ ਲਈ ਮੁਫਤ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹਨ।