ਪੁਲਿਸ ਨੇ ਕੀਤਾ ਵਹੀਕਲ ਚੋਰ ਕਾਬੂ, ਮੋੋਟਰਸਾਈਕਲ ਬਰਾਮਦ
ਸੰਜੀਵ ਜਿੰਦਲ
- ਚੋੋਰੀ ਕੀਤਾ ਮੋੋਟਰਸਾਈਕਲ ਕੀਤਾ ਬਰਾਮਦ
ਮਾਨਸਾ, 2 ਅਗਸਤ 2021 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਅੱਜ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਵਹੀਕਲ ਚੋੋਰੀ ਕਰਨ ਵਾਲੇ ਮੁਲਜ਼ਿਮ ਸੰਭੂ ਪੁੱਤਰ ਸੈਂਸੀ ਪੁੱਤਰ ਦਲੀਪ ਵਾਸੀ ਕੁਲਰੀਆ ਨੂੰ ਟਰੇਸ ਕਰਕੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਪਾਸੋੋਂ ਚੋਰੀ ਕੀਤਾ ਇੱਕ ਮੋੋਟਰਸਾਈਕਲ ਹੀਰੋੋਹਾਂਡਾ ਨੰ: ਪੀਬੀ31ਐਫ-0522 ਬਰਾਮਦ ਕੀਤਾ ਗਿਆ ਹੈ। ਬਰਾਮਦ ਮੋੋਟਰਸਾਈਕਲ ਦੀ ਕੁੱਲ ਮਾਲੀਤੀ 30,000/- ਰੁਪਏ ਬਣਦੀ ਹੈ।
ਉਨ੍ਹਾਂ ਦੱਸਿਆ ਕਿ ਮੁਦੱਈ ਪ੍ਰਕਾਸ਼ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਬਹਾਦਰਪੁਰ ਨੇ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਪਾਸ ਬਿਆਨ ਲਿਖਾਇਆ ਕਿ ਮਿਤੀ 28-7-21 ਨੂੰ ਬਾਅਦ ਦੁਪਿਹਰ ਉਹ ਅਤੇ ਉਸਦਾ ਭਾਈ ਆਪਣੇ ਉਪਰੋਕਤ ਨੰਬਰ ਮੋੋਟਰਸਾਈਕਲ ਪਰ ਸਵਾਰ ਹੋ ਕੇ ਐਸਬੀਆਈ ਬੈਂਕ ਬ੍ਰਾਂਚ ਬਰੇਟਾ ਵਿਖੇ ਕੰਮ ਲਈ ਆਏ ਸੀ ਅਤੇ ਮੋੋਟਰਸਾਈਕਲ ਲਾਕ ਕਰਕੇ ਖੜ੍ਹਾ ਕੀਤਾ ਸੀ, ਜਦੋੋ ਉਹ ਕਰੀਬ ਅੱਧੇ ਘੰਟੇ ਬਾਅਦ ਵਾਪਸ ਆਏ ਤਾਂ ਮੋੋਟਰਸਾਈਕਲ ਉੱਥੇ ਨਹੀ ਸੀ, ਜੋੋ ਤਲਾਸ਼ ਕਰਨ ਤੇ ਵੀ ਨਹੀ ਮਿਲਿਆ। ਮੁਦੱਈ ਦੇ ਬਿਆਨ ਪਰ ਮੁਕੱਦਮਾ ਨੰਬਰ 104 ਮਿਤੀ 31-07-2021 ਅ/ਧ 379 ਹਿੰ:ਦੰ: ਥਾਣਾ ਬਰੇਟਾ ਦਰਜ਼ ਰਜਿਸਟਰ ਕੀਤਾ ਗਿਆ। ਦੌੌਰਾਨੇ ਤਫਤੀਸ਼ ਮੁੱਖ ਅਫਸਰ ਥਾਣਾ ਬਰੇਟਾ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਮੁਲਜਿਮ ਨੂੰ ਨਾਮਜ਼ਦ ਤੇ ਕਾਬੂ ਕਰਕੇ ਉਸ ਪਾਸੋੋਂ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਹ ਮੁਲਜਿਮ ਨਸ਼ਿਆਂ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਹੀ ਇਸਨੇ ਮੋਟਰਸਾਈਕਲ ਚੋੋਰੀ ਕੀਤਾ ਸੀ।
ਜਿਸਦੇ ਵਿਰੁੱਧ ਪਹਿਲਾਂ ਵੀ ਥਾਣਾ ਬਰੇਟਾ ਵਿਖੇ ਆਬਕਾਰੀ ਐਕਟ ਦਾ ਇੱਕ ਮੁਕੱਦਮਾ ਦਰਜ਼ ਰਜਿਸਟਰ ਹੈ। ਜਿਸਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌੌਰਾਨੇ ਪੁਲਿਸ ਰਿਮਾਂਡ ਇਸ ਵੱਲੋੋਂ ਕੀਤੀਆਂ ਗਈਆਂ ਅਜਿਹੀਆਂ ਹੋੋਰ ਚੋਰੀ ਦੀਆ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।