ਨੰਬਰਦਾਰ ਗੁਰਦੀਪ ਸਿੰਘ ਖਿਜਰਪੁਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 2 ਅਗਸਤ 2021 - ਬੀਤੇ ਦਿਨੀਂ ਕਿਸਾਨ ਯੂਨੀਅਨ ਆਗੂ ਭਜਨ ਸਿੰਘ, ਏ.ਐੱਸ.ਆਈ ਹੀਰਾ ਸਿੰਘ, ਸਵ: ਜਗਤਾਰ ਸਿੰਘ, ਕਿਸਾਨ ਆਗੂ ਅਮਰਜੀਤ ਸਿੰਘ ਦੇ ਪਿਤਾ ਨੰਬਰਦਾਰ ਗੁਰਦੀਪ ਸਿੰਘ ਖਿਜਰਪੁਰ ਦਾ ਸੰਖੇਪ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਸੀ।ਉਹਨਾਂ ਦੀ ਆਤਮਿਕ ਸ਼ਾਤੀ ਲਈ ਰਖਵਾਏ ਗਏ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸੁੰਦਰ ਦੀਵਾਨ ਸਜਾਏ ਗਏ।ਜਿਸ ਵਿਚ ਸ਼੍ਰੀ ਨਿਰਵੈਰ ਖਾਲਸਾ ਕੀਰਤਨੀ ਜਥੇ ਸੁਲਤਾਨਪੁਰ ਲੋਧੀ ਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਅਤੇ ਪਰਿਵਾਰ ਨੂੰ ਗੁਰੂ ਦੀ ਰਜ਼ਾ ਵਿਚ ਰਹਿਣ ਦੀ ਅਪੀਲ ਕੀਤੀ।
ਗੁਰਦੀਪ ਸਿੰਘ ਨੰਬਰਦਾਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ।ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਾਬਕਾ ਵਿੱਤ ਮੰਤਰੀ ਡਾ.ਉਪਿੰਦਰਜੀਤ ਕੌਰ ਨੇ ਕਿਹਾ ਕਿ ਮਨੁੱਖ ਫਾਨੀ ਦੁਨੀਆਂ ਤੋਂ ਵਿਦਾ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਯਾਦਾਂ ਛੱਡ ਜਾਂਦਾ ਹੈ।ਜੋ ਉਹਨਾਂ ਦਾ ਪਰਿਵਾਰ ਅਤੇ ਸਾਕ ਸਨੇਹੀ ਨਹੀਂ ਭੁੱਲ਼ਦੇ।ਉਹਨਾਂ ਅੱਗੇ ਕਿਹਾ ਕਿ ਨੰਬਰਦਾਰ ਗੁਰਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਦੇ ਨਾਲ ਇਕ ਕਿਸਾਨ ਆਗੂ ਵੀ ਸਨ।ਜਿਨ੍ਹਾਂ ਨੇ ਹੜ੍ਹ ਮਾਰੂ ਇਲਾਕੇ ਵਿਚ ਆ ਕੇ ਸਖਤ ਮਿਹਨਤ ਕਰਕੇ ਖੇਤੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹੋਏ ਚਾਰ ਲੜਕੇ ਅਤੇ ਚਾਰ ਧੀਆਂ ਨੂੰ ਉਚੇਰੀ ਪੜਾਈ ਕਰਵਾ ਕੇ ਚੰਗੀ ਤਲੀਮ ਹਾਸਲ ਕਰਵਾਈ।ਬਲਵਿੰਦਰ ਸਿੰਘ ਤੁੜ੍ਹ, ਜਥੇਦਾਰ ਹਰਭਜਨ ਸਿੰਘ ਘੁੰਮਣ, ਕਿਸਾਨ ਮਜ਼ਦੂਰ ਯੁਨੀਅਨ ਕਮੇਟੀ ਦੇ ਆਗੂ ਜਿਲ੍ਹਾ ਖਜਾਨਚੀ ਹਾਕਮ ਸਿੰਘ, ਸੈਕਟਰੀ ਪਰਮਜੀਤ ਸਿੰਘ, ਸੀਨੀਅਰ ਆਗੂ ਸ਼ੇਰ ਸਿੰਘ ਨੇ ਵੀ ਨੰਬਰਦਾਰ ਗੁਰਦੀਪ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ ਦੇ ਮੈਂਬਰ ਇੰਜੀਨੀਅਰ ਸਵਰਨ ਸਿੰਘ, ਸੁਰਜੀਤ ਸਿੰਘ ਢਿਲੋਂ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ, ਦਰਬਾਰਾ ਸਿੰਘ ਵਿਰਦੀ, ਸਰਪੰਚ ਬਖਸ਼ੀਸ ਸਿੰਘ ਤਲਵੰਡੀ ਚੌਧਰੀਆਂ, ਰਕੇਸ਼ ਕੁਮਾਰ ਰੌਕੀ, ਬਲਵਿੰਦਰ ਸਿੰਘ ਲੱਡੂ ਪ੍ਰਧਾਨ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਚੂਹੜਪੁਰ, ਬਲਜੀਤ ਸਿੰਘ ਬੱਲ੍ਹੀ, ਹਰਦਿਆਲ ਸਿੰਘ ਸੰਧੂ, ਜਗਮੋਹਣ ਸਿੰਘ ਚਾਨਾ, ਵਾਈਸ ਚੇਅਰਮੈਨ ਜਗੀਰ ਸਿੰਘ ਲੰਬੜ, ਹਰਦੇਵ ਸਿੰਘ ਲਾਈਨਮੈਨ ਆਦਿ ਹਾਜ਼ਰ ਸਨ।