← ਪਿਛੇ ਪਰਤੋ
ਕਪੂਰਥਲਾ ਦੇ ਪਿੰਡ ਨਡਾਲਾ 'ਚ ਦਿਨ ਦਿਹਾੜੇ ਗਲੀ 'ਚ ਖੜਾ ਮੋਟਰਸਾਈਕਲ ਚੋਰੀ
ਸੁਲਤਾਨਪੁਰ ਲੋਧੀ 2 ਅਗਸਤ 2021 - ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਡਾਲਾ ਥਾਣਾ ਸੁਭਾਨਪੁਰ ਵਿਖੇ ਦਿਨ ਦਿਹਾੜੇ ਗਲੀ ਚ ਖੜਾ ਕੀਤਾ ਮੋਟਰਸਾਈਕਲ ਚੋਰੀ ਹੋ ਗਿਆ ਜਿਸ ਦੀਆਂ ਤਸਵੀਰਾਂ ਗਲੀ ਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆ ਹਨ ਇਸ ਸਬੰਧੀ ਜਾਣਕਾਰੀ ਦਿੰਦਿਆ ਲਵਦੀਪ ਸ਼ਰਮਾ ਵਾਸੀ ਨਡਾਲਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੋ ਕਰੀਬ ਸਾਢੇ 3 ਵਜੇ ਘਰ ਰੋਟੀ ਖਾਣ ਆਇਆ ਤਾ ਆਪਣੇ ਘਰ ਦੇ ਬਾਹਰ ਸਪਲੈਂਡਰ ਮੋਟਰਸਾਇਕਲ ਪੀਬੀ 09 ਕੇ 4997 ਖੜਾ ਕਰਕੇ ਘਰ ਚਲਾ ਗਿਆ ਜਦ ਕਰੀਬ 1 ਘੰਟੇ ਬਾਅਦ ਦੁਕਾਨ ਤੇ ਜਾਣ ਲਈ ਬਾਹਰ ਆਇਆਂ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ ਉਹਨਾ ਦੱਸਿਆ ਕਿ ਨੇੜੇ ਲੱਗੇ ਸੀਸੀਟੀਵੀ ਕੈਮਰੇ ਚ ਇਹ ਘਟਨਾ ਕੈਦ ਹੋ ਗਈ । ਇਸ ਸਬੰਧੀ ਨਡਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
Total Responses : 930