ਲਾਇਨਜ਼ ਕਲੱਬ ਵੱਲੋਂ ਲਗਾਤਾਰ ਲਗਾਏ ਜਾਣਗੇ ਪੌਦੇ: ਗੁਰਚਰਨ ਗਿੱਲ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 2 ਅਗਸਤ 2021 - ਮਾਨਵਤਾ ਦੀ ਸੇਵਾ 'ਚ ਪਿਛਲੇ 45 ਸਾਲਾਂ ਤੋਂ ਸ਼ਾਨਦਾਰ ਕੰਮ ਕਰ ਰਹੇ ਲਾਇਨਜ਼ ਕਲੱਬ ਫ਼ਰੀਦਕੋਟ ਵਲੋਂ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਦੀ ਅਗਵਾਈ ਹੇਠ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਪੌਦੇ ਲਗਾਉਣ ਲਈ ਆਰੰਭ ਕੀਤੀ ਮੁਹਿੰਮ ਤਹਿਤ ਸ਼ਹਿਰ ਦੀਆਂ ਵੱਖ-ਵੱਖ ਸਾਂਝੀਆਂ ਥਾਵਾਂ ਤੇ ਫ਼ਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ | ਕਲੱਬ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਬਾਜ਼ੀਗਰ ਬਸਤੀ ਦੇ ਪਾਰਕ ਚ 20 ਪੌਦੇ ਲਗਾਏ ਗਏ ਹਨ |
ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਪਸਿੰਘ ਵਾਲਾ ਵਿਖੇ ਵੀ 50 ਫ਼ਲਦਾਰ ਅਤੇ ਛਾਂਦਾਰ ਪੌਦੇ ਕਲੱਬ ਵਲੋਂ ਲਗਾਏ ਗਏ | ਇਸ ਤਰ੍ਹਾਂ ਸ਼ਹਿਰ ਦੀਆਂ ਸਾਂਝੀਆਂ ਥਾਵਾਂ ਤੇ ਨਿਰੰਤਰ ਪੌਦੇ ਲਗਾਏ ਜਾਣਗੇ | ਇਸ ਮੌਕੇ ਲਾਇਨਜ਼ ਕਲੱਬਾਂ ਪੰਜਾਬ ਦੇ ਕੋਆਰਡੀਨੇਟਰ ਰਜ਼ਨੀਸ ਗਰੋਵਰ ਨੇ ਕਿਹਾ ਹਰ ਮਨੁੱਖ ਲਾਵੇ ਇੱਕ ਰੁੱਖ ਦੇ ਸਲੋਗਨ ਨੂੰ ਅਮਲੀ ਜਾਮਾ ਪਾਉਣਾ ਸਮੇਂ ਦੀ ਲੋੜ ਹੈ |
ਇਸ ਮੌਕੇ ਭੁਪਿੰਦਰ ਸਿੰਘ ਹੈੱਡ ਡਰਾਫ਼ਟਸਮੈੱਨ, ਪ੍ਰਦਮਨ ਸਿੰਘ ਦਸਮੇਸ਼ ਕਲਾਥ ਹਾਊਸ, ਦਇਆ ਸਿੰਘ, ਭੰਗੜਾ ਕੋਚ ਗੁਰਚਰਨ ਸਿੰਘ ਪ੍ਰਧਾਨ ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ, ਦਰਸ਼ਨ ਲਾਲ ਚੁੱਘ, ਮਦਨ ਮਖੀਜਾ, ਦਵਿੰਦਰ ਸਿੰਘ ਮਾਸਟਰ ਵਰਲਡ ਅਤੇ ਚੰਦਨ ਕੱਕੜ ਹਾਜ਼ਰ ਸਨ |