ਪ੍ਰਾਇਮਰੀ ਅਧਿਆਪਕਾਂ ਦੇ ਦੂਜੇ ਅਤੇ ਤੀਜੇ ਬੈੱਚ ਦੀ ਨੈਸ਼ਨਲ ਅਚਵੀਮੈਂਟ ਸਰਵੇ ਸਿਖਲਾਈ ਮੁਕੰਮਲ
ਪਰਵਿੰਦਰ ਸਿੰਘ ਕੰਧਾਰੀ
- ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਅਧਿਆਪਕਾਂ ਨੂੰ ਬੇਹਤਰ ਨਤੀਜਿਆਂ ਵਾਸਤੇ ਕੀਤਾ ਉਤਸ਼ਾਹਿਤ
- ਸਿਖਲਾਈ ਉਪਰੰਤ ਹਰ ਅਧਿਆਪਕ ਆਪਣੇ ਬੱਚਿਆਂ ਲਈ ਪ੍ਰੇਰਣਾ ਸਰੋਤ ਬਣੇ: ਮਨਿੰਦਰ ਕੌਰ
ਫ਼ਰੀਦਕੋਟ, 2 ਅਗਸਤ 2021 -ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਮਨਿੰਦਰ ਕੌਰ ਨੇ ਦੂਜੇ ਅਤੇ ਤੀਜੇ ਗੇੜ ਦੀ ਨੈਸ਼ਨਲ ਅਚਵੀਮੈਂਟ ਸਰਵੇ ਸਿਖਲਾਈ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਬਲਾਕ ਰਿਸੋਰਸ ਸੈਂਟਰ ਜੈਤੋ ਵਿਖੇ ਕਿਹਾ ਕਿ ਸਿਖਲਾਈ ਉਪਰੰਤ ਹਰ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣੇ | ਉਨ੍ਹਾਂ ਦੋ ਰੋਜ਼ਾ ਅਧਿਆਪਕ ਸਿਖਲਾਈ-ਕਮ-ਵਰਕਸ਼ਾਪ ਦੌਰਾਨ ਦੱਸਿਆ ਕਿ ਜ਼ਿਲੇ ਦੇ ਪੰਜ ਬਲਾਕਾਂ ਦੇ ਕੁੱਲ 390 ਅਧਿਆਪਕਾਂ ਨੂੰ ਸਿਖਲਾਈ ਬਹੁਤ ਵਧੀਆ ਢੰਗ ਨਾਲ ਦਿੱਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਪੜੋ ਪੰਜਾਬ-ਪੜਾਓ ਪੰਜਾਬ ਦੀ ਟੀਮ ਨੇ ਰਲ ਕੇ ਨੈਸ਼ਨਲ ਅਚਵੀਮੈਂਟ ਸਰਵੇਖਣ ਨੂੰ ਸਫ਼ਲ ਬਣਾਉਣ ਵਾਸਤੇ ਵਿਸ਼ੇਸ਼ ਯੋਜਨਾਬੰਦੀ ਕਰਕੇ ਅਧਿਆਪਕਾਂ ਨਾਲ ਵਿਚਾਰ ਚਰਚਾਵਾਂ ਕੀਤੀਆ ਹਨ |
ਇਸ ਸਿਖਲਾਈ ਦੌਰਾਨ ਨਵੰਬਰ ਮਹੀਨੇ ਕਰਵਾਏ ਜਾ ਰਹੇ ਰਾਸ਼ਟਰੀ ਪ੍ਰਾਪਤੀ ਸਰਵੇਖਣਾਂ ਦੀ ਤਿਆਰੀ ਕਰਨ ਲਈ ਅਹਿਮ ਨੁਕਤਿਆਂ ਦੀ ਸਾਂਝ ਪਾਈ ਗਈ | ਇਸ ਮੌਕੇ 2017 ਨੈੱਸ ਪ੍ਰੀਖਿਆ 'ਚ ਰਹਿ ਗਈਆਂ ਕਮੀਆਂ ਨੂੰ ਸੁਧਾਰ ਲਈ ਵਿਸ਼ਾਵਾਰ ਘੱਟ ਰਹੇ ਸਿੱਖਣ ਪਰਿਣਾਮਾਂ 'ਚ ਸੁਧਾਰ ਕਰਨ ਲਈ ਅਤੇ ਵਿਸ਼ੇ ਅਨੁਸਾਰ ਤਿਆਰ ਕਰਨ ਲਈ 2017 ਦੇ ਡਾਟੇ ਨੂੰ ਬਹੁਤ ਹੀ ਸੰਜੀਦਗੀ ਨਾਲ ਵਾਚਿਆ ਗਿਆ | ਬਲਾਕ ਅਫ਼ਸਰਾਂ ਦੀ ਸਮੁੱਚੀ ਰਹਿਨਮਾਈ ਹੇਠ ਚੱਲ ਰਹੇ ਸਿਖਲਾਈ ਪ੍ਰੋਗਰਾਮਾਂ 'ਚ ਹਰ ਅਧਿਆਪਕ ਨੇ ਵੱਧਚੜ੍ਹ ਕੇ ਹਿੱਸਾ ਲਿਆ | ਉਨ੍ਹਾਂ ਨੈੱਸ ਸਬੰਧੀ ਆਪੋ-ਆਪਣੇ ਵਿਚਾਰਾਂ ਪੇਸ਼ ਕਰਦਿਆਂ ਕੀਤੀ ਜਾ ਰਹੀ ਤਿਆਰੀ ਬਾਰੇ ਜਾਣੂ ਕਰਵਾਇਆ |
ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਮਨਿੰਦਰ ਕੌਰ ਨੇ ਪੰਜ ਬਲਾਕਾਂ 'ਚ ਪਹੁੰਚ ਕੇ ਅਧਿਆਪਕਾਂ ਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ ਕਿ ਇਸ ਸਿਖਲਾਈ ਨਾਲ ਜਿੱਥੇ ਵਿਦਿਆਰਥੀਆਂ ਅੰਦਰ ਨੈੱਸ ਸਬੰਧੀ ਸਰਵੇਖਣਾਂ 'ਚ ਆਤਮ ਵਿਸ਼ਵਾਸ਼ ਪ੍ਰਸ਼ਨਾਂ ਦੇ ਉੱਤਰ ਦੇ ਸਕਣਗੇ, ਉੱਥੇ ਮਾਈਕ੍ਰਰੋ ਪਾਲਨਿੰਗ ਨਾਲ ਤਿਆਰ ਵਿਦਿਆਰਥੀਆਂ ਦੀ ਸਲਾਨਾ ਪ੍ਰੀਖਿਆ 'ਚ ਕਾਰਗੁਜ਼ਾਰੀ ਹੋਰ ਬੇਹਤਰ ਹੋਵੇਗੀ | ਸਿਖਲਾਈ ਦੇ ਅੰਤ 'ਚ ਅਧਿਆਪਕਾਂ ਨੇ ਆਪਣੀ ਫ਼ੀਡਬੈੱਕ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਗਿਆਨ 'ਚ ਵਾਧਾ ਕਰਨ ਵਾਸਤੇ ਬੇਹੱਦ ਸਹਾਈ ਹੋਣਗੇ | ਉਨ੍ਹਾਂ ਪੂਰਨ ਵਿਸ਼ਵਾਸ਼ ਦੁਆਇਆ ਕਿ ਉਹ ਹਰੇਕ ਵਿਦਿਆਰਥੀ ਨੂੰ ਅਗਸਤ, ਸਤੰਬਰ, ਅਕਤੂਬਰ 'ਚ ਨੈਸ ਸਬੰਧੀ ਲਾਏ ਜਾ ਮਾੱਕ ਟੈੱਸਟਾਂ 'ਚ ਵਿਦਿਆਰਥੀਆ ਦੀਆਂ ਸਿੱਖਣ ਪਰਿਣਾਮਾਂ ਅਨੁਸਾਰ ਕਮੀਆਂ ਨੂੰ ਅਭਿਆਸ ਦੁਆਰਾ ਦੂਰ ਕਰਕੇ ਨਵੰਬਰ 'ਚ ਸੀ.ਬੀ.ਐੱਸ.ਈ. ਦੁਆਰਾ ਕਰਵਾਏ ਜਾ ਰਹੇ ਨੈੱਸ ਸਰਵੇਖਣ 'ਚ 100 ਫ਼ੀਸਦੀ ਭਾਗੀਦਾਰੀ ਅਤੇ ਨਤੀਜੇ ਲਿਆਉਣ ਲਈ ਵਚਨਬੱਧ ਹਨ | ਬੀ.ਆਰ.ਸੀ.ਹਾਲ ਵਿਖੇ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਰੀਦਕੋਟ ਦੇ ਪਿ੍ੰਸੀਪਲ ਅਮਰਦੀਪ ਸਿੰਘ ਨੇ ਵੀ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਕੀਤੀ | ਇਸ ਮੌਕੇ ਜ਼ਿਲਾ ਸਿੱਖਿਆ ਸੁਧਾਰ ਕਮੇਟੀ ਟੀਮ ਦੇ ਮੈਂਬਰ ਰਣਜੀਤ ਸਿੰਘ ਸੇਖੋਂ, ਇੰਦਰਪ੍ਰੀਤ ਸਿੰਘ ਜੈਂਟਲ, ਹਰਬਿੰਦਰ ਸਿੰਘ, ਖੁਸ਼ਵਿੰਦਰ ਸਿੰਘ ਕਲਰਕ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ |