ਅਮਰੀਕਾ: ਫਲੋਰਿਡਾ ਦੇ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦੇ ਹੋਏ ਰਿਕਾਰਡ ਤੋੜ ਦਾਖਲੇ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 2 ਅਗਸਤ 2021 - ਅਮਰੀਕੀ ਸਟੇਟ ਫਲੋਰਿਡਾ ਕੋਰੋਨਾ ਵਾਇਰਸ ਦੀ ਲਾਗ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਆਪਣੇ ਸਭ ਤੋਂ ਨਵੇਂ ਰੋਜ਼ਾਨਾ ਕੇਸ ਦਰਜ ਕਰਨ ਦੇ ਬਾਅਦ ਹੀ ਫਲੋਰਿਡਾ ਨੇ ਮੌਜੂਦਾ ਸਮੇਂ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ ਕੀਤਾ ਹੈ, ਜਿਸਨੇ ਸਟੇਟ ਦੇ ਪਿਛਲੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ।
ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ, ਐਤਵਾਰ ਨੂੰ ਫਲੋਰਿਡਾ ਵਿੱਚ ਕੋਵਿਡ -19 ਦੇ ਪੁਸ਼ਟੀ ਕੀਤੇ ਕੇਸਾਂ ਦੇ ਨਾਲ 10,207 ਲੋਕ ਹਸਪਤਾਲਾਂ ਵਿੱਚ ਦਾਖਲ ਸਨ। ਫਲੋਰਿਡਾ ਹਸਪਤਾਲ ਐਸੋਸੀਏਸ਼ਨ ਦੇ ਅਨੁਸਾਰ, ਇਸਦਾ ਪਿਛਲਾ ਰਿਕਾਰਡ 23 ਜੁਲਾਈ, 2020 ਦਾ ਸੀ, ਜਦੋਂ ਫਲੋਰਿਡਾ ਵਿੱਚ 10,170 ਕੋਰੋਨਾ ਮਰੀਜ ਹਸਪਤਾਲ ਵਿੱਚ ਦਾਖਲ ਸਨ। ਫਲੋਰਿਡਾ ਕੋਵਿਡ -19 ਲਈ ਪ੍ਰਤੀ ਵਿਅਕਤੀ ਹਸਪਤਾਲਾਂ ਵਿੱਚ ਦਾਖਲਿਆਂ ਸਬੰਧੀ ਦੇਸ਼ ਦੀ ਅਗਵਾਈ ਕਰ ਰਿਹਾ ਹੈ।
ਪਿਛਲੇ ਹਫ਼ਤੇ ਵਿੱਚ, ਫਲੋਰਿਡਾ ਵਿੱਚ ਪ੍ਰਤੀ ਦਿਨ ਔਸਤਨ 1,525 ਬਾਲਗ ਮਰੀਜ ਹਸਪਤਾਲ ਵਿੱਚ ਦਾਖਲ ਹੋਏ। ਫਲੋਰਿਡਾ ਵਿੱਚ ਹਸਪਤਾਲ 'ਚ ਦਾਖਲ ਹੋਣ ਵਾਲੇ ਅਤੇ ਵਧ
ਰਹੇ ਨਵੇਂ ਕੇਸਾਂ ਵਿੱਚ, ਜਿਆਦਾਤਰ ਡੈਲਟਾ ਵੈਰੀਐਂਟ ਦੇ ਕੇਸ ਹਨ। ਹਸਪਤਾਲਾਂ ਵਿੱਚ ਦਾਖਲਿਆਂ ਦੀ ਗਿਣਤੀ ਤੋਂ ਪਹਿਲਾਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਕੋਵਿਡ -19 ਦੇ ਤਕਰੀਬਨ 21,683 ਨਵੇਂ ਮਾਮਲੇ ਦਰਜ ਹੋਏ , ਜੋ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਫਲੋਰਿਡਾ ਦੇ ਸਭ ਤੋਂ ਵੱਧ ਇੱਕ ਦਿਨ ਦੇ ਕੁੱਲ ਅੰਕੜੇ ਸਨ।