ਕਾਂਗਰਸ ਸਰਕਾਰ ਨੂੰ ਸਾਢੇ ਚਾਰ ਸਾਲ ਬਾਅਦ ਅਨੁਸੂਚਿਤ ਜਾਤੀਆਂ ਦੀ ਭਲਾਈ ਸਬੰਧੀ ਬਿਲ ਦੀ ਯਾਦ ਆਏ - ਅਮਰੀਕ ਬੰਗੜ
ਪਟਿਆਲਾ, 2 ਅਗਸਤ,2021 - ਆਮ ਆਦਮੀ ਪਾਰਟੀ ਐਸ.ਸੀ. ਵਿੰਗ ਪਟਿਆਲਾ ਦੀ ਮੀਟਿੰਗ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਐਸ.ਸੀ. ਵਿੰਗ ਅਮਰੀਕ ਸਿੰਘ ਬੰਗੜ ਦੀ ਅਗਵਾਈ ਵਿੱਚ ਸਥਾਨਕ ਪਾਰਟੀ ਦਫਤਰ ਵਿਖੇ ਕੀਤੀ ਗਈ। ਜਿਸ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦੇ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਸਬੰਧੀ ਬਿਲ ਅਗਲੇ ਵਿਧਾਨ ਸਭਾ ਸ਼ੈਸ਼ਨ ਵਿਚ ਪਾਸ ਕਰਾਉਣ ਲਈ ਲਏ ਗਏ ਫੈਸਲੇ ਦਾ ਡੱਟਕੇ ਵਿਰੋਧ ਕੀਤਾ ਗਿਆ। ਇਸ ਫੈਸਲੇ ਨਾਲ ਕੈਪਟਨ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ।
ਅਮਰੀਕ ਸਿੰਘ ਬੰਗੜ ਸੂਬਾ ਮੀਤ ਪ੍ਰਧਾਨ ਐਸ ਸੀ ਵਿੰਗ ਪੰਜਾਬ ਸਰਕਾਰ ਦੇ ਫੈਸਲੇ ਤੇ ਤੰਜ ਕਸਦਿਆਂ ਕਿਹਾ ਕਿ ਕੈਪਟਨ ਸਾਹਿਬ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਮੈਨੀਫੈਸਟੋ ਵਿਚ ਇਨ੍ਹਾਂ ਵਰਗਾਂ ਲਈ 21 ਵਾਅਦਿਆ ਵਿਚੋਂ ਦੋ ਵਾਅਦੇ ਜਿਨ੍ਹਾਂ ਵਿਚ ਵੱਖਰਾ ਸ਼ਪੈਸਲ ਕੰਪੋਨੈਂਟ ਪਲਾਨ ਵਿਧਾਨ ਸਭਾ ਵਿਚ ਪਾਸ ਕਰਾਉਣ ਦਾ ਵਾਅਦਾ ਕੀਤਾ ਸੀ ਅਤੇ ਦੂੂਜਾ ਰਾਖਵਾਂਕਰਨ ਚੇਅਰਮੈਨ, ਉਪ ਚੇਅਰਮੈਨ, ਮੈਂਬਰ, ਡਾਇਰੈਕਟਰ ਟਰੱਸਟ, ਬੋਰਡਾਂ ਤੇ ਕਾਰਪੋਰੇਸ਼ਨਾਂ ਵਿਚ ਲਗਾਉਣ ਦਾ ਵਾਅਦਾ ਕੀਤਾ ਸੀ। ਜਿਹੜੇ ਅਜੇ ਤੱਕ ਵੀ ਲਾਗੂ ਨਹੀ ਕੀਤੇ ਗਏ। ਕੈਪਟਨ ਸਰਕਾਰ ਨੂੰ ਇਸ ਦੀ ਯਾਦ ਕੁੰਭਕਰਨੀ ਨੀਦ ਚੋਂ ਉੱਠਣ ਤੋਂ ਬਾਅਦ ਉਦੋਂ ਆਈ ਜਦੋਂ ਉਹ ਸਾਢੇ ਚਾਰ ਸਾਲ ਸੱਤਾ ਦਾ ਆਨੰਦ ਮਾਣ ਚੁੱਕੇ ਹਨ। ਇਸ ਬਿਲ ਨੂੰ ਅਗਲੇ ਸ਼ੈਸ਼ਨ ਭਾਵ ਪੰਜ ਸਾਲਾਂ ਬਾਦ ਪਾਸ ਕਰਵਾਉਣ ਨਾਲ 2022 ਵਿਚ ਅਗਲੀ ਨਵੀ ਸਰਕਾਰ ਨੇ ਜਦੋਂ ਬਜਟ ਪੇਸ਼ ਕਰਨਾ ਹੈ, ਉਦੋਂ ਇਸ ਦਾ ਲਾਭ ਇਹਨਾਂ ਵਰਗਾਂ ਨੂੰ ਮਿਲੇਗਾ।
ਅਮਰੀਕ ਸਿੰਘ ਬੰਗੜ ਨੇ ਕਿਹਾ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ ਜਿੰਨੇ ਵੀ ਬਜਟ ਪਿਛਲੇ ਪੰਜ ਸਾਲਾਂ ਵਿਚ ਤੁਹਾਡੀ ਸਰਕਾਰ ਨੇ ਪੇਸ ਕੀਤੇ ਹਨ। ਉਨਾਂ ਵਿਚ ਤੁਸੀਂ ਇਹ ਬਿਲ ਪਾਸ ਕਰਵਾਕੇ ਇਹਨਾਂ ਵਰਗਾਂ ਨੁੰ ਲਾਭ ਕਿਉਂ ਨਹੀਂ ਦਿਤੇ ਹੁਣ ਪ੍ਰਸਾਂਤ ਕਿਸ਼ੋਰ ਜੋ ਕਾਂਗਰਸ ਪਾਰਟੀ ਦੇ ਨੀਤੀ ਘਾੜੇ ਹਨ ਉਨ੍ਹਾਂ ਵੱਲੋਂ ਪੰਜਾਬ ਦੇ ਸੂਝਵਾਨ ਲੋਕਾਂ ਨੁੰ ਮੂਰਖ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕਰਕੇ ਨਵੇਂ ਨਵੇਂ ਜੁਮਲੇ ਤਿਆਰ ਕਰਕੇ ਪੰਜਾਬ ਦੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ ਕੀਤੀ ਜਾ ਰਹੀ। ਜਿਸ ਨੂੰ ਪੰਜਾਬ ਦੇ ਲੋਕ ਚੰਗੀ ਤਰਾਂ ਸਮਝ ਗਏ ਹਨ। ਆਮ ਆਦਮੀ ਪਾਰਟੀ ਨੇ ਸਖਤ ਨੋਟਿਸ ਲੈਂਦੇ ਹੋਏ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਅਗਾਹ ਕੀਤਾ ਕਿ ਇਸ ਵਾਰ ਇਹਨਾਂ ਰਿਵਾਇਤੀ ਪਾਰਟੀਆਂ ਦੇ ਜੁਮਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸਾਨੂੰ ਤਾਂ ਹੁਣ ਝੂਠੀਆਂ ਸੌਹਾਂ ਖਾਣ ਵਾਲਿਆਂ ਕਾਂਗਰਸੀਆਂ, ਅਕਾਲੀਆਂ ਅਤੇ ਬੀ.ਜੇ.ਪੀ. ਦੇ ਜੁਮਲਿਆਂ ਤੋਂ ਛੁਟਕਾਰਾ ਪਾਉਣ ਲਈ, ਪੰਜਾਬ ਨੂੰ ਪਹਿਲਾਂ ਦੀ ਤਰਾਂ ਸੋਨੇ ਦੀ ਚਿੜੀ ਬਨਾਉਣ ਲਈ, ਨਵੀ ਸੋਚ ਨੂੰ ਅੱਗੇ ਲਿਜਾਣ ਲਈ 2022 ਵਿਚ ਬਦਲਾਵ ਲੈ ਕੇ ਆਉਣਾ ਚਾਹੀਦਾ।
ਇਸ ਮੋਕੇ ਵਰਿੰਦਰ ਗੌਤਮ ਜਿਲ੍ਹਾ ਮੀਤ ਪ੍ਰਧਾਨ ਐਸ ਸੀ ਵਿੰਗ, ਸੁਖਦੇਵ ਸਿੰਘ ਔਲਖ ਜਿਲ੍ਹਾ ਸਕੱਤਰ, ਗੁਰਮੀਤ ਸਿੰਘ ਬੰਗੜ, ਮਹਿੰਮਾ ਸਿੰਘ ਤੇ ਜਸਵਿੰਦਰ ਸਿੰਘ ਨੇਵੀ, ਰਮੇਸ਼ ਕੁਮਾਰ ਨੇ ਆਪਣੇ ਵਿਚਾਰ ਰੱਖੇ।