ਸੂਬਾ ਸਰਕਾਰ ਨੇ ਪੰਜਾਬ ਦੇ ਸਮੂਹ ਡੀ ਸੀ ਦਫਤਰਾਂ ਵਿੱਚ 132 ਸੀਨੀਅਰ ਸਹਾਇਕ ਅਤੇ 227 ਕਲਰਕਾਂ ਦੀਆਂ ਅਸਾਮੀਆਂ ਖ਼ਤਮ ਕੀਤੀਆਂ - ਓਮ ਪ੍ਰਕਾਸ਼ ਰਾਣਾ
ਗੌਰਵ ਮਾਣਿਕ
- 4 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਸਟੇਟ ਪੱਧਰ ਤੇ ਪਿੰਡ ਕਾਂਗੜ ਵਿਖੇ ਸਮੂਹ ਪੰਜਾਬ ਡੀ ਸੀ ਦਫਤਰਾਂ ਦੇ ਮੁਲਾਜ਼ਮ ਰੈਲੀ ਕਰਕੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਰਿਹਾਇਸ਼ੀ ਦਾ ਘਿਰਾਓ ਕਰਨਗੇ - ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ
ਫਿਰੋਜ਼ਪੁਰ 2 ਅਗਸਤ 2021 - ਪੰਜਾਬ ਸਰਕਾਰ ਨੇ ਛੇਵੇਂ ਪੇ ਕਮਿਸ਼ਨ ਦੇ ਨਾਮ ਤੇ ਮੁਲਾਜ਼ਮ ਵਰਗ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਦੂਸਰਾ ਪੁਨਰਗਠਨ ਨੀਤੀ ਤਹਿਤ ਪੰਜਾਬ ਦੇ ਮੁਲਾਜ਼ਮਾਂ ਮੁਲਾਜ਼ਮਾਂ ਤੇ ਕੁਹਾੜਾ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸੇ ਪ੍ਰਕਿਰਿਆ ਤਹਿਤ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਰਕਾਰ ਨੇ ਪੰਜਾਬ ਦੇ ਸਮੂਹ ਡੀ ਸੀ ਦਫਤਰਾਂ ਵਿੱਚ 132ਸੀਨੀਅਰ ਸਹਾਇਕ ਅਤੇ 227 ਕਲਰਕਾਂ ਦੀਆਂ ਅਸਾਮੀਆਂ ਖ਼ਤਮ ਕੀਤੀਆਂ ਹਨ।
ਜਿਸ ਦਾ ਮੁਲਾਜ਼ਮ ਵਰਗ ਵਿਚ ਭਾਰੀ ਰੋਸ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਸੀ ਦਫਤਰ ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼ ਰਾਣਾ, ਜਨਰਲ ਸਕੱਤਰ ਮਹਿਤਾਬ ਸਿੰਘ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਜਕਸੀਰ ਸਿੰਘ ਨੇ ਦੱਸਿਆ ਹੈ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਰੋਸ ਵਜੋਂ ਪੰਜਾਬ ਰਾਜ ਦਿ ਡੀ ਸੀ ਦਫਤਰ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਮਿਤੀ 2-3 ਅਗਸਤ ਨੂੰ ਕਲਮ ਛੋੜ ਹੜਤਾਲ ਕਰਕੇ ਕੰਮਕਾਜ ਠੱਪ ਕੀਤਾ ਜਾਵੇਗਾ ਅਤੇ 4 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਸਟੇਟ ਪੱਧਰ ਤੇ ਪਿੰਡ ਕਾਂਗੜ ਵਿਖੇ ਸਮੂਹ ਪੰਜਾਬ ਤੇ ਡੀ ਸੀ ਦਫਤਰਾਂ ਦੇ ਮੁਲਾਜ਼ਮ ਰੈਲੀ ਕਰਕੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਰਿਹਾਇਸ਼ੀ ਕੋਠੀ ਦਾ ਘਿਰਾਓ ਕਰਨਗੇ l
ਉਨ੍ਹਾਂ ਦੱਸਿਆ ਹੈ ਕਿ ਇਕ ਪਾਸੇ ਤਾਂ ਸਰਕਾਰ ਘਰ ਘਰ ਰੋਜ਼ਗਾਰ ਦੇ ਨਾਂ ਤੇ ਨੌਕਰੀਆਂ ਦੇਣ ਦੀ ਗੱਲ ਕਰ ਰਹੀ ਹੈ ਉਸ ਦੇ ਉਲਟ ਵਿਭਾਗਾਂ ਵਿੱਚ ਪੋਸਟਾਂ ਘਟਾ ਕੇ ਮੁਲਾਜ਼ਮਾਂ ਨੂੰ ਰਿਵਰਟ ਕੀਤਾ ਜਾ ਰਿਹਾ ਹੈ। ਉੱਥੇ ਨਵੀਂ ਭਰਤੀ ਦੇ ਮੌਕੇ ਵੀ ਘਟ ਰਹੇ ਹਨ l ਜੇਕਰ ਸਰਕਾਰ ਨੇ ਪੁਨਰਗਠਨ ਦੇ ਨਾਮ ਤੇ ਮੁਲਾਜ਼ਮਾਂ ਦੀਆਂ ਪੋਸਟਾਂ ਤੇ ਲਗਾਇਆ ਗਿਆ ਕੱਟ ਵਾਪਸ ਨਾ ਲਿਆ ਤਾਂ ਭਵਿੱਖ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾl ਅੱਜ ਦੇ ਰੋਸ ਪ੍ਰਦਰਸ਼ਨ ਵਿਚ ਸੂਬਾ ਜਨਰਲ ਸਕੱਤਰ ਜੋਗਿੰਦਰ ਜ਼ੀਰਾ ਜੀ PSMSU ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ,ਸੰਦੀਪ ਦਿਓਲ, ਸੋਨੂੰ ਕਸ਼ਅਪ, ਇੰਦੂਬਾਲਾ, ਸਨੇਹ ਲਤਾ, ਸੁਖਵੰਤ ਸਿੰਘ ਖੋਸਾ, ਰਾਖੀ, ਦਲਜੀਤ ਸਿੰਘ,ਇਕਬਾਲ ਸਿੰਘ ਅਤੇ ਹੋਰ ਬਹੁਤ ਸਾਰੇ ਮੁਲਾਜ਼ਮ ਹਾਜ਼ਰ ਰਹੇ।