ਲਓ ਬਈ ਮਿਲ ਗਿਆ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਲਈ ਵਿਜਿਲੈਂਸ ਕੇਸ ਦਾ ਵੇਰਵਾ - ਪੜ੍ਹੋ ਪੂਰੀ ਐਫ ਆਈ ਆਰ
ਰਵੀ ਜੱਖੂ
ਚੰਡੀਗੜ੍ਹ, 03 ਅਗਸਤ , 2021: ਆਖਰਕਾਰ ਓਸ ਕੇਸ ਦਾ ਵੇਰਵਾ ਸਾਹਮਣੇ ਆ ਹੀ ਗਿਆ ਜਿਸ ਦੇ ਆਧਾਰ ਤੇ ਪੰਜਾਬ ਵਿਜਿਲੈਂਸ ਦੀ ਟੀਮ ਨੇ ਸਾਬਕਾ ਡੀ ਜੀ ਪੀ ਪੰਜਾਬ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਦੇ ਇਰਾਦੇ ਨਾਲ ਉਸਦੀ ਰਿਹਾਇਸ਼ ਤੇ ਚੰਡੀਗੜ੍ਹ ਦੇ ਸੈਕਟਰ 20 ਦੀ ਕੋਠੀ ਨੰਬਰ 3048 ਤੇ ਛਾਪਾ ਮਾਰਿਆ ਸੀ । ਪੰਜਾਬ ਵਿਜਿਲੈਂਸ ਵੱਲੋਂ 2 ਅਗਸਤ ਦੀ ਤਾਰੀਖ ਚ ਦਰਜ ਕੀਤੀ ਐਫ ਆਈ ਆਰ ਵਿੱਚ ਸੈਣੀ ਸਮੇਤ 7 ਜਣਿਆਂ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲਏ ਗਏ ਹਨ । ਅੱਧੀ ਰਾਤ ਨੂੰ ਇਹ ਖਬਰ ਲਿਖਣ ਤਕ ਵਿਜਿਲੈਂਸ ਦੀ ਟੀਮ ਸੈਣੀ ਦੀ ਕੋਠੀ ਵਿਖੇ ਹੀ ਸੀ ਪਰ ਲੱਗਦਾ ਹੈ ਸੈਣੀ ਨਹੀਂ ਫੜੇ ਗਏ ।
ਪੂਰੀ ਐਫ ਆਈ ਆਰ ਦੀ ਕਾਪੀ ਲਈ ਇਸ ਲਿੰਕ ਤੇ ਕਲਿੱਕ ਕਰੋ :
https://drive.google.com/file/d/1xTXqn28NBtUeNVy0mhozItkdvuvR9SON/view?usp=sharing