ਨਵਜੋਤ ਸਿੱਧੂ ਨੇ ਹੁਣ ਮੰਤਰੀਆਂ ਤੇ ਵਿਧਾਇਕਾਂ ਨਾਲ ਰੱਖੀ ਮੀਟਿੰਗ
ਚੰਡੀਗੜ੍ਹ, 3 ਅਗਸਤ, 2021: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪੰਜਾਬ ਦੇ ਕੁਝ ਮੰਤਰੀਆਂ ਤੇ ਵਿਧਾਇਕਾਂ ਦੇ ਨਾਲ ਨਾਲ ਕੁਝ ਸੀਨੀਅਰ ਆਗੂਆਂ ਦੀ ਅੱਜ ਦੁਪਹਿਰ 12.00 ਵਜੇ ਮੀਟਿੰਗ ਸੱਦੀ ਹੈ। ਇਹ ਮੀਟਿੰਗ ਪੰਜਾਬ ਕਾਂਗਰਸ ਭਵਨ ਵਿਚ ਹੋਵੇਗੀ।
ਨਵਜੋਤ ਸਿੱਧੂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਤੇਜ਼ ਰਫਤਾਰ ਨਾਲ ਜਾਰੀ ਹੈ।