twitter video grab
ਖੇਡ ਭਾਵਨਾ ਦੀ ਮਿਸਾਲ: ਤਗਮਾ ਇੱਕ ਤੇ ਖਿਡਾਰੀ ਦੋ - ਪੜ੍ਹੋ, ਕਿਵੇਂ ਜੇਤੂ ਐਲਾਨੇ ਗਏ ਦੋਵੇਂ?
ਨਵੀਂ ਦਿੱਲੀ, 3 ਅਗਸਤ 2021 - ਟੋਕੀਓ ਦੇ ਓਲੰਪਿਕ ਸਟੇਡੀਅਮ ਚ ਲੰਘੇ ਦਿਨੀਂ ਇੱਕ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਹਰ ਕਿਸੇ ਦੇ ਅੱਖਾਂ ਚੋਂ ਪਾਣੀ ਵਹਿ ਤੁਰਿਆ ਹੋਏਗਾ ਅਤੇ ਟੋਕੀਉ ਦੇ ਓਲੰਪਿਕ ਸਟੇਡੀਅਮ ਚ ਬੈਠੇ ਕਈ ਸਾਰੇ ਲੋਕ ਵੀ ਅੱਖਾਂ ਪੂੰਝਦੇ ਦੇਖੇ ਗਏ।
ਹੋਇਆ ਇਹ ਕਿ ਕਤਰ ਦੇਸ਼ ਦਾ ਹਾਈ ਜੰਪ ਲਾਉਣ ਵਾਲਾ ਖਿਡਾਰੀ "ਮੁਤਾਜ਼ ਈਸਾ ਬਰਸ਼ਿਮ" ਅਤੇ ਇਟਲੀ ਦਾ ਉੱਚੀ ਲਾਉਣ ਵਾਲਾ ਖਿਡਾਰੀ "ਜਿਅੰਮਾਰਕੋ ਤੰਬਰੀ" ਮੁਕਾਬਲੇ ਚ ਬਰਾਬਰ ਬਰਾਬਰ ਚੱਲ ਰਹੇ ਸਨ।
ਜਦੋਂ ਦੋਵਾਂ ਨੇ ਬਾਕੀ ਸਭ ਤੋਂ ਉੱਚੀ ਛਾਲ 2.37 ਮੀਟਰ ਦੀ ਮਾਰ ਲਈ ਸੀ। ਦੋਨਾਂ ਨੇ ਇਸਤੋਂ ਅਗਲੇ ਨਿਸ਼ਾਨੇ 2.39 ਮਿੱਤਰ ਲਈ ਕੋਸ਼ਿਸ਼ ਕੀਤੀ, ਪਰ ਦੋਵੇਂ ਨਾਕਾਮ ਰਹੇ।
ਇਸ ਆਖਰੀ ਛਾਲ ਲਾਉਂਦੇ ਸਮੇਂ ਇਟਲੀ ਵਾਲੇ ਖਿਡਾਰੀ ਦੇ ਸੱਟ ਲੱਗ ਗਈ। ਉਸਤੋਂ ਬਾਅਦ ਰੈਫਰੀ ਨੇ ਦੋਵਾਂ ਚੋਂ ਪਹਿਲੇ ਅਤੇ ਦੂਜੇ ਸਥਾਨ ਲਈ ਇੱਕ ਆਖਰੀ ਕੋਸ਼ਿਸ਼ ਕਰਨ ਲਈ ਕਿਹਾ। ਪਰ ਕਤਰ ਵਾਲਾ ਖਿਡਾਰੀ "ਮੁਤਾਜ਼ ਈਸਾ ਬਰਸ਼ਿਮ" ਜਾਣ ਗਿਆ ਸੀ ਕੇ ਇਟਲੀ ਵਾਲੇ ਖਿਡਾਰੀ "ਜਿਅੰਮਾਰਕੋ ਤੰਬਰੀ" ਦੇ ਸੱਟ ਲੱਗ ਚੁੱਕੀ ਹੈ ਅਤੇ ਉਹ ਸ਼ਾਇਦ ਇਹ ਆਖ਼ਿਰੀ ਕੋਸ਼ਿਸ਼ ਨਹੀਂ ਕਰ ਸਕੇਗਾ. ਤੇ ਜੇਕਰ ਕੋਸ਼ਿਸ਼ ਕਰੇਗਾ ਵੀ ਤਾਂ ਜਿੱਤ ਨਹੀਂ ਸਕੇਗਾ।
ਸੋ ਕਤਰ ਵਾਲੇ ਖਿਡਾਰੀ "ਮੁਤਾਜ਼ ਈਸਾ ਬਰਸ਼ਿਮ" ਨੇ ਰੈਫਰੀ ਨੂੰ ਪੁੱਛਿਆ ,"ਕੀ ਸੋਨ ਤਮਗ਼ਾ ਸਾਨੂੰ ਦੋਵਾਂ ਨੂੰ ਨਹੀਂ ਮਿਲ ਸਕਦਾ"? ਕਿਉਂਕੇ ਮੈਂ ਕਿਸੇ ਸੱਟ ਲੱਗੇ ਖਿਡਾਰੀ (ਜਿਸਨੇ ਪਤਾ ਨਹੀਂ ਇੱਥੇ ਤੱਕ ਪਹੁੰਚਣ ਲਈ ਕਿੰਨੀ ਮਿਹਨਤ ਕੀਤੀ ਹੋਵੇਗੀ) ਤੋਂ ਇਹ ਮੌਕਾ ਖੋਹ ਕੇ ਸੋਨ ਤਮਗ਼ਾ ਹਾਸਿਲ ਨਹੀਂ ਕਰਨਾ ਚਾਹੁੰਦਾ। ਰੈਫਰੀ ਨੇ ਖੇਡ ਨਿਯਮਾਂ ਵਾਲੀ ਕਿਤਾਬ ਫਰੋਲੀ।। ਸਭ ਹੈਰਾਨ ਸਨ ਕੇ ਕੀ ਹੋ ਰਿਹਾ ਹੈ। ਅਖੀਰ ਰੈਫਰੀ ਨੇ ਆ ਕੇ ਦੱਸਿਆ ਕਿ "ਹਾਂ ਇਹ ਸੰਭਵ ਹੈ, ਤੁਹਾਨੂੰ ਦੋਵਾਂ ਨੂੰ ਸੋਨ ਤਮਗ਼ਾ ਦਿੱਤਾ ਜਾ ਸਕਦਾ ਹੈ"" ਜਦੋਂ ਇਹ ਗੱਲ ਇਟਲੀ ਵਾਲੇ ਖਿਡਾਰੀ ਨੂੰ ਦੱਸੀ ਗਈ ਤਾਂ ਉਹ ਇੱਕ ਦੱਮ ਕਤਰ ਵਾਲੇ ਖਿਡਾਰੀ ਦੇ ਗਧੇੜੇ ਜਾ ਚੜ੍ਹਿਆ ਅਤੇ ਖੁਸ਼ੀ ਚ ਉਸਦੇ ਹੰਝੂ ਨਹੀਂ ਰੁਕ ਰਹੇ ਸਨ।
ਚਾਰੇ ਪਾਸੇ ਤਾੜੀਆਂ ਦੀ ਗੂੰਜ ਇਸ ਇਤਿਹਾਸਿਕ ਪਲ ਨੂੰ ਮਾਣਦੀ ਹੈ ਅਤੇ ਇੱਕ ਇਤਿਹਾਸ ਸਿਰਜ ਦਿੱਤਾ ਜਾਂਦਾ ਹੈ। ਟੋਕੀਓ ਓਲੰਪਿਕ ਦਾ ਇਹ ਉੱਚੀ ਛਾਲ਼ ਦਾ ਸੋਨ ਤਮਗ਼ਾ ਦੋ ਖਿਡਾਰੀਆਂ ਕਤਰ ਦੇ "ਮੁਤਾਜ਼ ਈਸਾ ਬਰਸ਼ਿਮ" ਅਤੇ ਇਟਲੀ ਦੇ "ਜਿਅੰਮਾਰਕੋ ਤੰਬਰੀ" ਨੂੰ ਮਿਲਿਆ।
ਇਹ ਘਟਨਾ ਖੇਡ ਭਾਵਨਾ ਦੀ, ਭਰਾਤਰੀ ਪਿਆਰ ਦੀ, ਬਰਾਬਰਤਾ ਦੀ ਅਤੇ ਇਨਸਾਨੀ ਕਦਰਾਂ ਦੀ ਜਿਉਂਦੀ ਜਾਗਦੀ ਮਿਸਾਲ ਬਣ ਗਈ। ਵਾਕਿਆ ਹੀ ਇਹ ਇੱਕ ਇਤਿਹਾਸਿਕ ਘਟਨਾ ਹੈ ਅਤੇ ਇਸ ਘਟਨਾ ਨੇ ਸਾਡੇ ਸਭ ਲਈ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਹੈ ਅਤੇ ਸਾਨੂੰ ਸਭ ਨੂੰ ਬਹੁਤ ਵੱਡਾ ਸਬਕ ਦਿੱਤਾ ਹੈ ਸਬਕ ਦਿੱਤਾ ਹੈ।
(ਸੋਸ਼ਲ ਮੀਡੀਆ ਤੋਂ)