ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 03 ਅਗਸਤ 2021: ਖੇਤੀਬਾੜੀ ਵਿਭਾਗ ਪੰਜਾਬ ਦੁਆਰਾ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਪਿੰਡ ਤਰਫਹਾਜੀ ਵਿੱਚ ਖੇਤ ਦਿਵਸ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖੇਤੀ ਪਸਾਰ ਅਧਿਕਾਰੀ ਡਾ ਪਰਮਿੰਦਰ ਸਿੰਘ ਦੱਸਿਆ ਕਿ ਸੁਲਤਾਨਪੁਰ ਲੋਧੀ ਇਲਾਕੇ ਵਿੱਚ 10 ਹਜ਼ਾਰ ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ । ਜਿਸ ਨੂੰ ਲੈ ਕੇ ਜ਼ਿਲੇ ਦੇ ਵੱਖ ਵੱਖ ਬਲਾਕਾਂ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬਲਾਕ ਨਡਾਲਾ ਅਤੇ ਢਿੱਲਵਾਂ ਦੇ ਕਿਸਾਨਾਂ ਇਸ ਲਈ ਪਿੰਡ ਤਰਫਹਾਜੀ ਵਿਚ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਲਗਪਗ 60 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ । ਇਸ ਦੌਰਾਨ ਜਸਬੀਰ ਡਾ ਜਸਬੀਰ ਸਿੰਘ ਖਿੰਡਾ ਨੇ ਕਿਸਾਨਾਂ ਨੂੰ ਜਿੱਥੇ ਫ਼ਸਲਾਂ ਦੇ ਕੀੜੇਮਾਰ ਦਵਾਈਆਂ ਤੇ ਬਿਮਾਰੀਆਂ ਦੀ ਸੰਖੇਪ ਜਾਣਕਾਰੀ ਦਿੱਤੀ। ਉਥੇ ਹੀ ਉਨ੍ਹਾਂ ਨੇ
ਕਿਸਾਨਾਂ ਬਿਨਾਂ ਬਿਮਾਰੀ ਦੇ ਕੀੜੇਮਾਰ ਦਵਾਈਆਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਸੂਚਨਾ ਅਧਿਕਾਰੀ ਡਾ ਸੁਖਦੇਵ ਸਿੰਘ ਨੇ ਕਿਸਾਨਾਂ ਨੂੰ ਸਮੇਂ ਸਿਰ ਖਾਦਾਂ ਦੀ ਵਰਤੋਂ ਕਰਨ ਦੀ ਜਾਣਕਾਰੀ ਦੇ ਨਾਲ ਨਾਲ ਡਾ ਜਸਪਾਲ ਸਿੰਘ ਖੇਤੀ ਵਿਕਾਸ ਅਧਿਕਾਰੀ ਨੇ ਕਿਸਾਨਾਂ ਨੂੰ ਉੱਲੀ ਰੋਗ ਨਾਲ ਸਬੰਧਤ ਵੱਖ ਵੱਖ ਬੀਮਾਰੀਆਂ ਨਾਲ ਨਿਪਟਣ ਲਈ ਵੱਖ ਵੱਖ ਦਵਾਈਆਂ ਦੀ ਜਾਣਕਾਰੀ ਦਿੱਤੀ।ਇਸ ਖੇਡ ਦਿਵਸ ਦੌਰਾਨ ਆਏ ਹੋਏ ਕਿਸਾਨਾਂ ਨੇ ਵੀ ਆਪਣੇ ਖੇਤੀ ਮਾਹਿਰਾਂ ਨਾਲ ਤਜਰਬੇ ਸਾਂਝੇ ਕੀਤੇ ਤੇ ਉਨ੍ਹਾਂ ਤੋਂ ਝੋਨੇ ਸੰਬੰਧੀ ਕੀਤੀਆਂ ਵੱਖ ਵੱਖ ਸਵਾਲਾਂ ਦੇ ਖੇਤੀ ਮਾਹਿਰ ਡਾਕਟਰਾਂ ਨੇ ਬੜੇ ਹੀ ਇਸ ਸਰਲ ਢੰਗ ਨਾਲ ਜਵਾਬ ਦਿੱਤੇ। ਇਸ ਮੌਕੇ ਤੇ ਜਸਬੀਰ ਸਿੰਘ, ਸੋਹਣ ਸਿੰਘ, ਕਸ਼ਮੀਰ ਸਿੰਘ, ਬਲਕਾਰ ਸਿੰਘ ,ਲਵਪ੍ਰੀਤ ਸਿੰਘ , ਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।