ਜ਼ਿਲਾ ਸਿੱਖਿਆ ਅਫ਼ਸਰ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਅਧਿਆਪਕਾਂ ਨੂੰ ਕੀਤਾ ਉਤਸ਼ਾਹਿਤ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 03 ਅਗਸਤ 2021: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਕੌਮੀ ਉਪਲਬਧੀ ਸਰਵੇਖਣ 'ਚ ਪੰਜਾਬ ਵੱਲੋ ਾਬਿਹਤਰ ਪ੍ਰਦਰਸ਼ਨ ਕਰਨ ਲਈ ਵਿਸ਼ਾ ਅਧਿਆਪਕਾਂ ਦੀਆਂ ਬਲਾਕ ਪੱਧਰੀ ਟ੍ਰੇਨਿੰਗਾਂ ਲਗਾਈਆਂ ਜਾ ਰਹੀਆਂ ਹਨ | ਇਸ ਮੌਕੇ ਬਲਾਕ ਫ਼ਰੀਦਕੋਟ-1, 2,3 ਦੇ ਅਧਿਆਪਕਾਂ ਦੀ ਟ੍ਰੇਨਿੰਗ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਸੱਤਪਾਲ ਅਤੇ ਉਪ-ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਪ੍ਰਦੀਪ ਦਿਓੜਾ ਦੀ ਨਿਰਦੇਸ਼ਾਂ ਹੇਠ ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਅਮਰਦੀਪ ਸਿੰਘ, ਪਿ੍ੰਸੀਪਲ ਅੰਜਨਾ ਕੌਂਸਲ ਅਤੇ ਪਿ੍ੰਸੀਪਲ ਰਾਜਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਸਫ਼ਲਤਾ ਨਾਲ ਲਗਾਈ ਹੈ | ਇਹ ਟੇ੍ਰਨਿੰਗ ਡੀ.ਐੱਮ.ਸਾਇੰਸ ਬਿਹਾਰੀ ਲਾਲ ਅਤੇ ਡੀ.ਐੱਮ. ਪੰਜਾਬੀ ਗੁਰਪ੍ਰੀਤ ਰੂਪਰਾ ਦੀ ਦੇਖ-ਰੇਖ ਹੇਠ ਲਗਾਈ ਗਈ | ਇਸ ਮੌਕੇ ਸਟੇਟ ਰਿਸੋਰਸ ਪਰਸਨ ਪੰਜਾਬੀ ਹਰਪਾਲ ਸਿੰਘ ਬਜਾਕ ਉਚੇਚੇ ਤੌਰ ਤੇ ਸ਼ਾਮਲ ਹੋਏ | ਉਨ੍ਹਾਂ ਇਸ ਸਰਵੇਖਣ ਦੀ ਸਫ਼ਲਤਾ ਵਾਸਤੇ ਅਹਿਮ ਨੁਕਤੇ ਸਾਂਝੇ ਕਰਦਿਆਂ ਅਧਿਆਪਕਾਂ ਨੂੰ ਬੇਹਤਰ ਨਤੀਜਿਆਂ ਵਾਸਤੇ ਉਤਸ਼ਾਹਿਤ ਕੀਤਾ |
ਇਸ ਟ੍ਰੇਨਿੰਗ 'ਚ ਬਲਾਕ ਮੈਂਟਰ ਫ਼ਰੀਦਕੋਟ-1 ਤੋਂ ਦਾਰਾ ਸਿੰਘ, ਪ੍ਰਕਾਸ਼ ਕੁਮਾਰ, ਬਸੰਤਪ੍ਰਤਾਪ, ਰਸ਼ਿਮਾ ਬਾਂਸਲ, ਹਰਜਿੰਦਰ ਸਿੰਘ, ਬਲਾਕ ਫ਼ਰੀਦਕੋਟ-2 ਤੋਂ ਵਿੱਕੀ ਸਿੰਘ, ਅਨੁਜ ਕੁਮਾਰ, ਅਰੁਨ ਕੁਮਾਰ, ਦਵਿੰਦਰ ਸਿੰਘ, ਅਸੀਮ ਕੁਮਾਰ ਅਤੇ ਬਲਾਕ ਫ਼ਰੀਦਕੋਟ-3 ਤੋਂ ਗਗਨਦੀਪ ਸ਼ਰਮਾ, ਨਰਿੰਦਰ ਸ਼ਰਮਾ, ਸ਼ਮਿੰਦਰ ਸਿੰਘ, ਜਸਵਿੰਦਰ ਸਿੰਘ, ਧੀਰਜ ਕੁਮਾਰ ਨੇ ਕੌਮੀ ਉਪਲਬਧੀ ਸਰਵੇਖਣ ਨਾਲ਼ ਸੰਬੰਧਤ ਜਾਣਕਾਰੀ ਅਧਿਆਪਕਾਂ ਨਾਲ਼ ਸਾਂਝੀ ਕੀਤੀ | ਇਸ ਟ੍ਰੇਨਿੰਗ 'ਚ ਤਿੰਨ ਬਲਾਕ ਦੇ ਲਗਭਗ 640 ਅਧਿਆਪਕਾਂ ਨੇ ਭਾਗ ਲਿਆ | ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਕੌਮੀ ਉਪਲਬਧੀ ਸਰਵੇਖਣ ਵਿੱਚ ਪੰਜਾਬ ਨੂੰ ਪਹਿਲੇ ਨੰਬਰ 'ਤੇ ਲਿਆਉਣ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਜਾਣਕਾਰੀ ਦੇਣਾ ਹੈ | ਟ੍ਰੇਨਿੰਗ 'ਚ ਪਿਛਲੇ ਸਰਵੇ ਦੇ ਅੰਕੜੇ ਦੇਖਦਿਆਂ ਨੈਸ-2021 ਦੀਆਂ ਤਿਆਰੀਆਂ ਬਾਰੇ ਵਿਚਾਰ ਚਰਚਾ ਕਰਦਿਆਂ ਪੇਪਰ ਪੈਟਰਨ ਅਤੇ ਨਮੂਨੇ ਦੇ ਪੇਪਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਟ੍ਰੇਨਿੰਗ ਦੌਰਾਨ ਅਧਿਆਪਕਾਂਨੂੰ ਲਰਨਿੰਗ ਆਉਟ ਕਮ ਬਾਰੇ ਦੱਸਦਿਆਂ ਟੀਚੇ ਅਧਾਰਿਤ ਪ੍ਰਸ਼ਨਾਵਲੀ ਤਿਆਰ ਕਰਵਾਈ ਗਈ | ਇਸ ਮੌਕੇ ਜ਼ਿਲਾ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ ਨੇ ਕਿਹਾ ਕੌਮੀ ਉਪਲਬਧੀ ਸਰਵੇਖਣ ਦੀ ਤਿਆਰੀ ਨਾਲ ਜਿੱਥੇ ਬੱਚਿਆਂ ਸਰਵੇਖਣ 'ਚ ਸਫ਼ਲਤਾ ਪ੍ਰਾਪਤ ਕਰਨਗੇ, ਉੱਥੇ ਉਨ੍ਹਾਂ ਦੇ ਸਲਾਨਾ ਪ੍ਰੀਖਿਆਵਾਂ ਦੇ ਨਤੀਜੇ ਵੀ ਪਹਿਲਾਂ ਨਾਲੋਂ ਬੇਹਤਰ ਹੋਣਗੇ |