ਅਸ਼ੋਕ ਵਰਮਾ
ਬਠਿੰਡਾ, 03 ਅਗਸਤ 2021: ਰੈਡ ਕਰਾਸ ਸੁਸਾਇਟੀ ਬਠਿੰਡਾ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਸੰਦੋਹਾ ਵਿਖੇ ਯੁਵਕ ਸੇਵਾਵਾਂ ਕਲੱਬ, ਬਾਬਾ ਸਿੱਧ ਸਪੋਰਟਸ ਕਲੱਬ, ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 7ਵਾਂ ਸਵੈ-ਇੱਛੁਕ ਖ਼ੂਨਦਾਨ ਕੈਂਪ ਲਾਇਆ ਗਿਆ। ਜਿਸ ਵਿੱਚ ਸਿਵਲ ਹਸਪਤਾਲ ਬਠਿੰਡਾ ਤੋਂ ਪਹੁੰਚੀ ਬਲੱਡ ਬੈਂਕ ਟੀਮ ਦੇ ਇੰਚਾਰਜ ਡਾ.ਰੀਤਿਕਾ ਦੀ ਟੀਮ ਨੇ 38 ਯੂਨਿਟ ਖ਼ੂਨ ਇਕੱਤਰ ਕੀਤਾ। ਪਿੰਡ ਦੇ ਗੁਰਦੁਆਰਾ ਰਾਮਸਰਾ ਸਾਹਿਬ ਵਿਖੇ ਕਲੱਬ ਪ੍ਰਧਾਨ ਤਰਸੇਮ ਸਿੰਘ, ਨੌਜਵਾਨ ਤੇਜਿੰਦਰ ਸਿੰਘ ਸੰਦੋਹਾ ਅਤੇ ਪ੍ਰਧਾਨ ਹਰਬੰਸ ਸਿੰਘ ਸਿੱਧੂ ਦੇ ਯਤਨਾਂ ਨਾਲ ਲਾਏ ਇਸ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਲਈ ਪਿੰਡ ਦੇ ਮੌਜੂਦਾ ਸਰਪੰਚ ਧਰਮ ਸਿੰਘ ਪਹੁੰਚੇ। ਉਹਨਾਂ ਖ਼ੂਨਦਾਨੀਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਖ਼ੂਨਦਾਨ ਲਹਿਰ ਵਿੱਚ ਇਸੇ ਤਰ੍ਹਾਂ ਯੋਗਦਾਨ ਪਾਉਂਦੇ ਰਹਿਣ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜਿਉਂ ਸਕਣ।
ਯੁਨਾਈਟਿਡ ਵੈਲਫੇਅਰ ਸੁਸਾਇਟੀ ਦੇ ਬਾਨੀ ਵਿਜੇ ਭੱਟ ਅਤੇ ਰੈੱਡ ਕਰਾਸ ਸੁਸਾਇਟੀ ਬਠਿੰਡਾ ਤੋਂ ਪਹੁੰਚੇ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਨੇ ਗ੍ਰਾਮ ਪੰਚਾਇਤ ਅਤੇ ਕਲੱਬਾਂ ਦੇ ਮੈਂਬਰਾਂ ਦਾ ਕੈਂਪ ਲਾਉਣ ਲਈ ਧੰਨਵਾਦ ਕਰਦਿਆਂ ਖ਼ੂਨਦਾਨ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀ। ਗੁਰੂ ਕੀ ਸੰਗਤ ਬਰਨਾਲਾ ਬਾਈਪਾਸ ਬਠਿੰਡਾ ਨੇ ਖ਼ੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਇਸ ਮੌਕੇ ਰੈਡ ਕਰਾਸ ਸੁਸਾਇਟੀ ਅਤੇ ਬਲੱਡ ਬੈਂਕ ਵੱਲੋਂ ਕੈਂਪ ਪ੍ਰਬੰਧਕਾਂ ਨੂੰ ਮੀਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕੈਂਪ ਵਿੱਚ ਸੰਸਥਾ ਦੇ ਮੈਂਬਰ ਮਨਜੀਤ ਸਿੰਘ ਗੋਰਾ ਕੋਟਸ਼ਮੀਰ ਅਤੇ ਮੁਹੰਮਦ ਅਕਬਰ ਨੇ ਖ਼ੂਨਦਾਨੀਆਂ ਦੀ ਸੇਵਾ ਸੰਭਾਲ ਕੀਤੀ। ਕੈਂਪ ਨੂੰ ਸਫਲ ਬਨਾਉਣ ਵਿੱਚ ਸਾਬਕਾ ਸਰਪੰਚ ਕਲਵੰਤ ਸਿੰਘ, ਹੈਡ ਗ੍ਰੰਥੀ ਕੇਵਲ ਸਿੰਘ, ਪ੍ਰਧਾਨ ਸਾਧੂ ਸਿੰਘ ਬੰਗੀ, ਬਲਜੀਤ ਸਿੰਘ ਰਚਨਾ ਸਟੂਡੀਓ, ਡਾ.ਪਰਗਟ ਸਿੰਘ, ਸੁਖਦੇਵ ਸਿੰਘ, ਸੁਖਪਾਲ ਟੇਲਰ ਕਸ਼ਮੀਰਾ, ਨਵੀ, ਕਿੰਦਾ, ਜਗਦੇਵ, ਤਾਰਾ ਮਾਨ, ਮਨੀ ਢਿੱਲੋਂ, ਜਗਸੀਰ ਮੈਂਬਰ, ਰਤਨ ਅਤੇ ਦੇਸ ਰਾਜ ਨੇ ਯੋਗਦਾਨ ਪਾਇਆ।