ਨੌਜਵਾਨਾਂ ਨੂੰ ਸਿਆਸੀ ਪਾਰਟੀਆਂ ਛੱਡ ਫੈਡਰੇਸ਼ਨ ਨਾਲ ਜੁੜ੍ਹ ਕੇ ਪੰਜਾਬ ਦੇ ਭਲੇ ਲਈ ਅੱਗੇ ਆਉਣ ਲਈ ਕੀਤੀ ਬੇਨਤੀ
ਚੰਡੀਗੜ੍ਹ 03 ਅਗਸਤ, 2021: ਬੀਤੇ ਦਿਨੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਕੌਮੀ ਜਥੇਬੰਧਕ ਢਾਂਚੇ ਦਾ ਐਲਾਨ ਕੌਮੀ ਪ੍ਰਧਾਨ ਅਮਰਬੀਰ ਸਿੰਘ ਢੋਟ ਵਲੋਂ ਕੀਤਾ ਗਿਆ ਜਿਸ ਵਿਚ ਅੰਮ੍ਰਿਤਸਰ ਸ਼ਹਿਰ ਦੀ ਸਿਆਸਤ ਦੇ ਸੋਸ਼ਲ ਮੀਡਿਆ ਦੇ ਮਾਸਟਰ ਮਾਈਂਡ ਵਜੋਂ ਜਾਣੇ ਜਾਂਦੇ ਨੌਜਵਾਨ ਤੇਜ ਤਰਾਰ ਆਗੂ ਅੰਮ੍ਰਿਤਪਾਲ ਸਿੰਘ ਬੱਬਲੂ ਨੂੰ ਫੈਡਰੇਸ਼ਨ ਵਲੋਂ ਦੋ ਅਹਿਮ ਜਿੰਮੇਵਾਰੀਆਂ ਦਿੰਦੇ ਹੋਏ ਫੈਡਰੇਸ਼ਨ ਦੇ ਸਿਆਸੀ ਅਤੇ ਮੀਡਿਆ ਸਲਾਹਕਾਰ ਨਿਯੁਕਤ ਕੀਤਾ ਗਿਆ
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅੰਮ੍ਰਿਤਪਾਲ ਨੇ ਕਿਹਾ ਕਿ ਯੋਧਿਆਂ ਸੂਰਮਿਆਂ ਦੀ ਧਰਤੀ ਪੰਜਾਬ ਦੇ ਅਜੋਕੇ ਬੁਰੇ ਦੌਰ ਵਿਚ ਜਿਥੇ ਬਹੁਤੀਆਂ ਸਿਆਸੀ ਪਾਰਟੀ ਦਾ ਮੁੱਖ ਮਕਸਦ ਕੇਵਲ ਰਾਜ ਕਰਨਾਂ ਅਤੇ ਰਾਜ ਦੌਰਾਨ ਪੰਜਾਬ ਅਤੇ ਪੰਜਾਬੀਆਂ ਨੂੰ ਛੱਡ ਆਪਣੇ ਨਿੱਜੀ ਘਰ ਭਰਨ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੀਡਰਾਂ ਦੀ ਪਹਿਲੀ ਪੀੜ੍ਹੀ ਵਿਚ ਲੀਡਰ ਆਪਣੇ ਅਤੇ ਆਪਣੇ ਪਰਿਵਾਰ ਨਾਲੋਂ ਜਿਆਦਾ ਦੇਸ਼ ਅਤੇ ਰਾਜ ਦੇ ਲੋਕਾਂ ਲਈ ਜਿਆਦਾ ਫ਼ਿਕਰਮੰਦ ਰਹਿੰਦੇ ਸਨ ਪਰ ਪਿਛਲੇ ਕੁਝ ਦਹਾਕਿਆਂ ਤੋਂ ਚੰਗੇ ਲੀਡਰਾਂ ਦੇ ਪਤਨ ਤੋਂ ਬਾਅਦ ਅੱਜ ਦੇ ਸਮੇਂ ਵਿਚ ਸਵਾਰਥੀ ਲੋਕ ਪੰਜਾਬ ਦੀ ਅਗਵਾਹੀ ਕਰਦੇ ਆ ਰਹੇ ਹਨ
ਅਜੋਕੇ ਹਾਲਾਤਾਂ ਵਿਚ ਉਹਨਾਂ ਨੂੰ ਜੋ ਅਹਿਮ ਜਿੰਮੇਵਾਰੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵਲੋਂ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਇਸ ਉੱਤੇ ਮਾਣ ਮਹਿਸੂਸ ਕਰਦੇ ਹਨ ਕਿ ਜਿਸ ਜਥੇਬੰਧੀ ਨੂੰ ਸਾਡੇ ਬਜ਼ੁਰਗਾਂ ਵਲੋਂ 1944 ਵਿਚ ਹੋਂਦ ਵਿਚ ਲਿਆਉਂਦਾ ਗਿਆ ਅਤੇ ਕੌਮ ਦੇ ਵੱਡੇ ਜਰਨੈਲਾਂ, ਯੋਧਿਆਂ ਭਾਈ ਅਮਰੀਕ ਸਿੰਘ ਜੀ ਅਤੇ ਸ.ਉਪਕਾਰ ਸਿੰਘ ਸੰਧੂ ਦੇ ਛੋਟੇ ਭਰਾ ਭਾਈ ਹਰਮਿੰਦਰ ਸਿੰਘ ਸੰਧੂ ਵਲੋਂ ਅਥਾਹ ਪਿਆਰ ਦਿੱਤਾ ਗਿਆ ਅਤੇ ਇਸ ਜਥੇਬੰਧੀ ਨੂੰ ਸਿਖਰਾਂ ਤੇ ਪਹੁੰਚਾਇਆ ਗਿਆ ਸਿੱਖ ਕੌਮ ਦੇ ਸੂਰਮਿਆਂ ਦੀ ਇਸ ਜਥੇਬੰਧੀ ਦਾ ਹਿੱਸਾ ਬਣ ਕੇ ਉਹ ਅਥਾਹ ਮਾਣ ਮਹਿਸੂਸ ਕਰ ਰਹੇ ਹਨ ਅਤੇ ਉਹਨਾਂ ਦੇ ਪਾਏ ਰਸਤੇ ਤੇ ਪਹਿਰਾ ਦਿੰਦੇ ਹੋਏ ਪੰਜਾਬ ਦੇ ਭਲੇ ਲਈ ਹਰ ਕਦਮ ਚੁੱਕਦੇ ਰਹਿਣਗੇ
ਉਹਨਾਂ ਦੱਸਿਆ ਕਿ ਜੋ ਮਾਣ ਸਨਮਾਨ ਉਹਨਾਂ ਨੂੰ ਮਿਲਿਆ ਹੈ ਉਸ ਸੱਭ ਵਿਚ ਪਿਤਾ ਸਮਾਨ ਸ.ਉਪਕਾਰ ਸਿੰਘ ਸੰਧੂ ਦਾ ਅਹਿਮ ਯੋਗਦਾਨ ਅਤੇ ਉਹਨਾਂ ਵਲੋਂ ਦਿਖਾਏ ਰਸਤੇ ਅਹਿਮ ਹਨ ਉਹਨਾਂ ਇਸ ਮੌਕੇ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ ਦੇ ਨਾਲ ਨਾਲ ਕੌਮੀ ਪ੍ਰਧਾਨ ਅਮਰਬੀਰ ਸਿੰਘ ਢੋਟ ਦਾ ਵਿਸ਼ੇਸ਼ ਧੰਨਵਾਦ ਕੀਤਾ
ਅਖੀਰ ਵਿਚ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਫੈਡਰੇਸ਼ਨ ਵਿਚ ਸ਼ਾਮਿਲ ਹੋਣ ਅਤੇ ਬਿਨਾਂ ਕਿਸੇ ਸਿਆਸੀ ਅਹੁਦੇ ਦੇ ਲਾਲਚ ਵਿਚ ਪੰਜਾਬ ਦੇ ਲੋਟੂ ਲੀਡਰਾਂ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਵਿਖਾ ਕੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਲਈ ਵਚਨਬੱਧ ਹੋਣ ਵਾਲੇ ਲੀਡਰਾਂ ਦੀ ਹਮਾਇਤ ਕਰਨ ਇਸਦੇ ਨਾਲ ਨਾਲ ਉਹਨਾਂ ਕਿਹਾ ਕਿ ਫੈਡਰੇਸ਼ਨ ਦੇ ਆਗੂ ਕਿਸੇ ਵਿਸ਼ੇਸ਼ ਪਾਰਟੀ ਲਈ ਨਹੀਂ ਬਲਕਿ ਚੰਗੇ ਲੀਡਰਾਂ ਦੀ ਹਮਾਇਤ ਕਰਨਗੇ ਜੋ ਪੰਜਾਬ ਦੇ ਹਿੱਤ ਲਈ ਕਾਬਲ ਹੋਣਗੇ ਅਤੇ ਮੁੜ ਪੰਜਾਬ ਨੂੰ ਲੀਹਾਂ ਤੇ ਪਾਉਣ ਲਈ ਯਤਨਸ਼ੀਲ ਰਹਿਣ
ਉਹਨਾਂ ਕਿਹਾ ਕਿ ਪੰਜਾਬ ਪੰਜਾਬੀਅਤ ਨੂੰ ਫੇਰ ਤੋਂ ਲੀਹਾਂ ਤੇ ਪਾਉਣ ਲਈ ਉਹ ਸੰਘਰਸ਼ ਕਰਦੇ ਰਹਿਣਗੇ ਜਦੋਂ ਤੱਕ ਪੰਜਾਬ ਫੇਰ ਤੋਂ ਖੁਸ਼ਹਾਲ ਰਾਜਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਨਹੀਂ ਆ ਜਾਂਦਾ