ਫ਼ਰੀਦਕੋਟ 03 ਅਗਸਤ 2021: ਕੁਸ਼ਲਦੀਪ ਸਿੰਘ ਢਿੱਲੋਂ ਐਮ ਐਲ ਏ ਫਰੀਦਕੋਟ ਵੱਲੋਂ ਪਿਛਲੇ ਦਿਨੀ ਰਜਿਸਟਰੀਆਂ ਵੰਡ ਸਮਾਰੋਹ ਦੌਰਾਨ ਸੰਜੇ ਨਗਰ ਪਾਰਕ ਵਿੱਚ ਸੀਮੈਂਟ ਦੇ ਬੈਂਚ ਲਵਾਉਣ ਲਈ ਹਾਮੀ ਭਰੀ ਗਈ ਸੀ ਜਿਸ ਨੂੰ ਪੂਰਾ ਕਰਦੇ ਹੋਏ ਅੱਜ ਬੈਂਚ ਉਹਨਾਂ ਵੱਲੋਂ ਭੇਜੇ ਗਏ ਸਨ ਉਹ ਬੈਂਚ ਅੱਜ ਨਿਰਮਲ ਸਿੰਘ ਨਿੰਮਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਦੀ ਦੇਖ ਰੇਖ ਵਿੱਚ ਲਗਵਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਕਸ਼ਮੀਰ ਸਿੰਘ ਨੇ ਕਿਹਾ ਕਿ ਕਿੱਕੀ ਢਿੱਲੋਂ ਵਲੋਂ ਸ਼ਹਿਰ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜਿੱਥੇ ਕਿਤੇ ਵੀ ਲੋੜ ਹੈ ਮੁਹੱਲਿਆਂ ਵਿਚ ਓਪਨ ਜਿੰਮ ਪਾਰਕ ਅਤੇ ਖੇਡਾਂ ਦੇ ਮੈਦਾਨ ਬਣਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸੰਜੇ ਨਗਰ ਪਾਰਕ ਕੁਸ਼ਲਦੀਪ ਢਿਲੋਂ ਦੀ ਸ਼ਹਿਰ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਦੇਣ ਦੀ ਕੋਸ਼ਿਸ਼ ਦਾ ਹਿੱਸਾ ਹੈ । ਇਸ ਪਾਰਕ ਨਾਲ ਬਜ਼ੁਰਗਾਂ ਅਤੇ ਔਰਤਾਂ ਨੂੰ ਆਪਣੀ ਸਿਹਤ ਲਈ ਸੈਰ ਕਰਨ ਦਾ ਢੁੱਕਵਾਂ ਮਾਹੌਲ ਮਿਲਦਾ ਹੈ । ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸੰਜੇ ਨਗਰ ਵਿਚ ਲੋਕਾਂ ਨਾਲ ਇੱਕੀ ਢਿੱਲੋਂ ਨੇ ਵਾਅਦਾ ਕੀਤਾ ਸੀ ਕਿ ਉਹ ਜਲਦੀ ਹੀ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਇਸ ਪਾਰਕ ਵਿਚ ਲਗਵਾ ਦੇਣਗੇ । ਸੀਨੀਅਰ ਕਾਂਗਰਸੀ ਆਗੂ ਕਸ਼ਮੀਰ ਸਿੰਘ ਨੇ ਕਿਹਾ ਕਿ ਸ੍ਰੀ ਢਿੱਲੋਂ ਵੱਲੋਂ ਆਪਣਾ ਵਾਅਦਾ ਇੰਨੀ ਜਲਦੀ ਪੂਰਾ ਕਰਨ ਤੇ ਪੂਰਾ ਮੁਹੱਲਾ ਨਿਵਾਸੀ ਬਾਗੋ ਬਾਗ ਹਨ । ਉਨ੍ਹਾਂ ਕਿਹਾ ਕਿ ਪੂਰੇ ਮੁਹੱਲਾ ਨਿਵਾਸੀਆਂ ਵਲੋਂ ਕਿੱਕੀ ਢਿੱਲੋਂ ਦਾ ਸੰਜੇ ਨਗਰ ਨੂੰ ਹਰ ਸਹੂਲਤ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਧੰਨਵਾਦ । ਉਨ੍ਹਾਂ ਕਿਹਾ ਕਿ ਸੰਜੇ ਨਗਰ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਕਾਰਨ ਹਰ ਮੁਹੱਲਾ ਨਿਵਾਸੀ ਕਿੱਕੀ ਢਿੱਲੋਂ ਦਾ ਰਿਣੀ ਹੈ । ਪਾਰਕ ਵਿੱਚ ਮੌਜੂਦ ਲੋਕਾਂ ਨੇਂ ਕਿੱਕੀ ਢਿੱਲੋਂ ਵੱਲੋਂ ਕੀਤੇ ਗਏ ਵਾਦੇ ਅਤੇ ਉਸ ਵਾਦੇ ਨੂੰ ਕਿੰਨੀ ਜਲਦੀ ਨਿਭਾਇਆ ਇਸ ਬਾਰੇ ਖੂਬ ਚਰਚਾ ਕੀਤੀ ।ਇਸ ਸਮੇਂ ਨੌਜਵਾਨਾਂ ਨੇਂ ਕਿਹਾ ਕਿ ਸਾਡੇ ਮੁਹੱਲੇ ਵਿੱਚ ਜੋ ਕੰਮ ਕਿੱਕੀ ਢਿੱਲੋਂ ਨੇਂ ਕਰ ਵਿਖਾਏ ਹਨ ਉਹ ਹੋਰ ਕੋਈ ਲੀਡਰ ਨਹੀ ਕਰ ਸਕਦਾ ਇਸ ਸਮੇਂ ਸੰਨੀ ਫੋਟੋਗ੍ਰਾਫਰ,ਕੁਲਦੀਪ ਸਿੰਘ,ਗੋਪੀ ਸਿੰਘ,ਪੰਮਾ,ਕੁਲਦੀਪ ਕਾਕਾ,ਅਤੇ ਸੰਜੇ ਨਗਰ ਦੇ ਪਤਵੰਤੇ ਵੀ ਹਾਜਰ ਸਨ